• 12:02 pm
Go Back

ਚੀਫ ਖਾਲਸਾ ਦੀਵਾਨ ਦੇ ਪ੍ਰਧਾਨਗੀ ਅਹੁਦੇ ਲਈ ਉਪ ਚੋਣਾਂ ਹੋਈਆਂ ਅਤੇ ਡਾਕਟਰ ਸੰਤੋਖ ਸਿੰਘ ਨੇ ਚੋਣ ਜਿਤ ਹਾਸਿਲ ਕੀਤੀ ਹੈ। ਕਾਬਿਲੇਗੌਰ ਹੈ ਕਿ ਕੁਲ 520 ਮੈਂਬਰਾਂ ਵਿਚੋਂ 364 ਮੈਂਬਰਾਂ ਨੇ ਪ੍ਰਧਾਨਗੀ ਦੀ ਚੋਣ ਲਈ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਜਿਸ ਵਿਚੋਂ 152 ਸੰਤੋਖ ਸਿੰਘ ਨੂੰ ਅਤੇ ਰਾਜਮਹਿੰਦਰ ਸਿੰਘ ਮਜੀਠੀਆ ਨੂੰ 142 ਵੋਟਾਂ ਮਿਲੀਆਂ। ਇਸਤਰਾਂ ਸੰਤੋਖ ਸਿੰਘ ਜੇਤੂ ਕਰਾਰ ਦੇ ਦਿਤੇ ਗਏ।ਇਸਦੇ ਨਾਲ ਹੀ ਸਰਬਜੀਤ ਸਿੰਘ ਉਪ ਪ੍ਰਧਾਨ ਅਤੇ ਸੁਰਿੰਦਰ ਸਿੰਘ ਨੂੰ ਆਨਰੇਰੀ ਸੈਕਟਰੀ ਚੁਣਿਆ ਗਿਆ ਹੈ।ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੰਤੋਖ ਸਿੰਘ ਨੇ ਪੱਤਰਕਾਰ ਵਾਰਤਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਆਪਣੇ ਆਉਣ ਵਾਲੇ ਸਮੇਂ ਵਿਚ ਉਹ ਚੀਫ ਖਾਲਸਾ ਦੀਵਾਨ ਵਿਚ ਪੜ੍ਹਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਨਾਉਣ ਲਈ ਯਤਨ ਕਰਨਗੇ। ਇਸਦੇ ਨਾਲ ਹੀ ਉਹਨਾਂ ਨੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।

Facebook Comments
Facebook Comment