• 11:42 am
Go Back
Cold-Water

ਨਵੀਂ ਦਿੱਲੀ:ਅੱਜ ਦੇ ਸਮੇਂ ਵਿੱਚ ਲੱਗਭਗ ਹਰ ਇੱਕ ਵਿਅਕਤੀ ਕਿਸ ਨਾ ਕਿਸ ਬਿਮਾਰੀ ਦਾ ਸ਼ਿਕਾਰ ਹੈ। ਜਿਸ ਦਾ ਮੁੱਖ ਕਾਰਨ ਕਾਰਨ ਸਾਡਾ ਖਾਣ ਪੀਣ ਹੈ। ਇਸ ਤਰ੍ਹਾਂ ਸਾਡੀ ਸਿਹਤ ਨੁੰ ਠੰਡਾ ਪਾਣੀ ਪੀਣ ਵੀ ਕਾਫੀ ਨੁਕਸਾਨ ਪੰਹੁਚਾਉਦਾ ਹੈ। ਇਸ ਨਾਲ ਇੱਕ ਤਾਂ ਖੰਘ ਦੀ ਸਮੱਸਿਆ ਰਹਿੰਦੀ ਹੈ ਅਤੇ ਦੂਸਰਾ ਪੇਟ ਨੂੰ ਵੀ ਨੁਕਸਾਨ ਪਹੁੰਚਦਾ ਹੈ। ਠੰਢਾ ਪਾਣੀ ਪੀਣ ਨਾਲ ਖਾਣਾ ਪਚਾਉਣ ‘ਚ ਵੀ ਦਿੱਕਤ ਆਉਂਦੀ ਹੈ। ਇਸ ਦੇ ਨਾਲ ਹੀ ਪੇਟ ਦਰਦ ਤੇ ਜੀਅ ਕੱਚਾ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ।ਇਸ ਕਾਰਨ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਬਰਫ ਵਾਲਾ ਪਾਣੀ ਪੀਣ ਜਾਂ ਫਿਰ ਆਈਸ ਕ੍ਰੀਮ ਦਾ ਜ਼ਿਆਦਾ ਸੇਵਨ ਕਰਨ ‘ਤੇ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ।

ਦਰਅਸਲ ਠੰਢਾ ਪਾਣੀ ਸਪਾਇਨ ਦੀਆਂ ਸੈਂਸਟਿਵ ਨਾੜਾਂ ਨੂੰ ਠੰਢਾ ਕਰ ਦਿੰਦਾ ਹੈ। ਇਸ ਨਾਲ ਇਹ ਦਿਮਾਗ ‘ਤੇ ਅਸਰ ਪਾਉਂਦੀਆਂ ਹਨ। ਇਸ ਵਜ੍ਹਾ ਨਾਲ ਸਿਰ ਦਰਦ ਹੁੰਦਾ ਹੈ।ਸਰੀਰ ‘ਚ ਇੱਕ ਨੇਗਸ ਨਾਂ ਦੀ ਨਾੜੀ ਹੁੰਦੀ ਹੈ ਜਿਸ ਨੂੰ ਸਰੀਰ ‘ਚ ਸਭ ਤੋਂ ਲੰਬੀ ਕਾਰਨੀਵਲ ਨਰਵ ਵੀ ਕਿਹਾ ਜਾਂਦਾ ਹੈ ਜੋ ਗਰਦਨ ਤੋਂ ਹੁੰਦਿਆਂ ਹੋਇਆ ਦਿਲ, ਫੇਫੜੇ ਤੇ ਡਾਇਜੈਸਟਿਵ ਸਿਸਟਮ ਨੂੰ ਕੰਟਰੋਲ ਕਰਦੀ ਹੈ। ਜ਼ਿਆਦਾ ਠੰਢਾ ਪਾਣੀ ਪੀਣ ‘ਤੇ ਨਰਵ ਠੰਢੀ ਹੋ ਕੇ ਹਾਰਟ ਰੇਟ ਨੂੰ ਹੌਲੀ ਕਰਦੀ ਹੈ, ਜਦੋਂ ਤੱਕ ਇਹ ਪਾਣੀ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ।

Facebook Comments
Facebook Comment