• 5:23 am
Go Back

ਨਵੀਂ ਦਿੱਲੀ: ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਖਿਡਾਰੀਆਂ ਦੇ ਜੀਵਨ ‘ਤੇ ਬਾਇਓਪਿਕ ਬਣਾਉਣ ਦਾ ਦੌਰ ਚੱਲ ਰਿਹਾ ਹੈ। ਮਿਲਖਾ ਸਿੰਘ, ਮੈਰੀਕਾਮ, ਸਚਿਨ ਤੇਂਦੁਲਕਰ, ਐੱਮ. ਐੱਸ. ਧੋਨੀ ਦੇ ਜੀਵਨ ‘ਤੇ ਆਧਾਰਿਤ ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਛੇਤੀ ਹੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅਤੇ ਸਾਬਕਾ ਪ੍ਰੋਫੈਸ਼ਨਲ ਸ਼ੂਟਰ ਅਭਿਨਵ ਬਿੰਦਰਾ ਦੀ ਬਾਇਓਪਿਕ ਆਉਣ ਵਾਲੀ ਹੈ। ਇਸ ਲੜੀ ਵਿਚ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਨਾਂ ਜੁੜਨ ਵਾਲਾ ਹੈ।

ਹੁਣ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ‘ਤੇ ਬਾਇਓਪਿਕ ਬਣਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਫਿਲਮਕਾਰ ਰੌਨੀ ਸਕਰੂਵਾਲਾ ਨੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ‘ਤੇ ਬਣਨ ਵਾਲੀ ਬਾਇਓਪਿਕ ਦੇ ਰਾਈਟਸ ਖਰੀਦ ਲਏ ਹਨ।

Facebook Comments
Facebook Comment