• 4:12 pm
Go Back

ਅਮਰੀਕਾ ਦੇ ਅਰਕਾਂਸਾਸ ‘ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਮਹਿਲਾ ਨੇ ਆਪਣੇ ਪਤੀ ਦੇ ਮੱਥੇ ‘ਚ ਗੋਲੀ ਮਾਰ ਕੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸਦਾ ਪਤੀ ਘਰ ਦੇ ਸੈਟੇਲਾਈਟ ਟੀਵੀ ਤੇ ਪੋਰਨ ਦੇਖ ਰਿਹਾ ਸੀ। ਅਰਕਾਂਸਸ ਪੁਲਿਸ ਨੇ ਕਤਲ ਦੇ ਦੋਸ਼ੀ 69 ਸਾਲਾ ਪੈਟਰੀਸ਼ੀਆ ਏਨ ਹਿੱਲ ਨੂੰ ਗ੍ਰਿਫਤਾਰ ਕਰ ਕੋਰਟ ਵਿੱਚ ਪੇਸ਼ ਕੀਤਾ।

ਕੋਰਟ ਵਿੱਚ ਪੈਟਰੀਸ਼ੀਆ ਏਨ ਹਿੱਲ ਨੇ ਦੱਸਿਆ ਕਿ ਉਹ ਮਾਨਸਿਕ ਰੂਪ ਤੋਂ ਪਰਿਸ਼ਾਨ ਚੱਲ ਰਹੀ ਸੀ। ਉਨ੍ਹਾਂ ਦੀ ਪਤੀ ਫਰੈਂਕ ਹਿੱਲ ਨਾਲ ਅਕਸਰ ਲੜਾਈ ਹੁੰਦੀ ਸੀ। ਪਤੀ ਫਰੈਂਕ ਹਿੱਲ ਨੂੰ ਪੋਰਨ ਦੇਖਣ ਦੀ ਭੈੜੀ ਲਤ ਲੱਗ ਗਈ ਸੀ ਮਨਾ ਕਰਨ ਦੇ ਬਾਵਜੂਦ ਉਹ ਪੋਰਨ ਚੈਨਲ ਵੇਖਦਾ ਸੀ।

ਪਤੀ ਦੀ ਇਸ ਆਦਤ ਤੋਂ ਪਰਿਸ਼ਾਨ ਹੋ ਕੇ ਪੈਟਰੀਸ਼ੀਆ ਨੇ ਉਨ੍ਹਾਂ ਦੇ ਸੈਟੇਲਾਈਟ ਟੀਵੀ ਤੋਂ ਪੋਰਨ ਚੈਨਲ ਡੀਲੀਟ ਕਰ ਦਿੱਤਾ ਸੀ ਪਰ ਜਦੋਂ ਕੁਝ ਦਿਨ ਬਾਅਦ ਫਿਰ ਬਿੱਲ ਆਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ ਫਰੈਂਕ ਨੇ ਦੁਬਾਰਾ ਪੋਰਨ ਚੈਨਲ ਸਬਸਕਰਾਈਬ ਕਰਿਆ ਹੋਇਆ ਸੀ। ਬਿੱਲ ਵੇਖ ਕੇ ਪੈਟਰੀਸ਼ੀਆ ਨੂੰ ਇਨ੍ਹਾਂ ਗੁੱਸਾ ਆਇਆ ਕਿ ਉਹ ਆਪਣਾ ਆਪਾ ਖੋਹ ਬੈੱਠੀ ਤੇ ਬੰਦੂਕ ਕੱਢ ਕੇ ਪਤੀ ਨੂੰ ਗੋਲੀ ਮਾਰ ਦਿੱਤੀ।

ਪੁਲਿਸ ਨੇ ਜਾਂਚ ਚ ਪਾਇਆ ਕਿ ਪੈਟਰੀਸ਼ੀਆ ਨੇ ਦੋ ਗੋਲੀਆਂ ਚਲਾਈਆਂ ਸੀ ਇਨ੍ਹਾਂ ਵਿਚੋਂ ਇੱਕ ਗੋਲੀ ਪਤੀ ਫਰੈਂਕ ਦੇ ਪੈਰ ਤੇ ਦੂਜੀ ਗੋਲੀ ਉਨ੍ਹਾਂ ਦੇ ਮੱਥੇ ‘ਤੇ ਲੱਗੀ। ਪੈਟਰੀਸ਼ੀਆ ਨੇ ਜਦੋਂ ਫਰੈਂਕ ਨੂੰ ਗੋਲੀ ਮਾਰੀ ਉਸ ਵੇਲੇ ਉਹ ਘਰ ਦੇ ਬਾਹਰ ਸ਼ੈੱਡ ਨੀਚੇ ਬੈਠ ਕੇ ਬੀਅਰ ਪੀ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪੈਟਰੀਸ਼ੀਆ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਤੇ ਮਾਮਲਾ ਪੈਸੇ ਅਤੇ ਜ਼ਾਇਦਾਦ ਨਾਲ ਤਾਂ ਨਹੀਂ ਜੁੜਿਆ ਹੈ।

ਉਥੇ ਹੀ, ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪਤੀ ਫਰੈਂਕ ਦੇ ਕਤਲ ਤੋਂ ਬਾਅਦ ਪੈਟਰੀਸ਼ੀਆ ਅਜੀਬੋ ਗਰੀਬ ਬਿਆਨ ਦੇ ਰਹੀ ਹੈ। ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਫਿਲਹਾਲ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments
Facebook Comment