• 4:39 am
Go Back

ਸੰਯੂਕਤ ਰਾਸ਼ਟਰ -ਰੂਸ ਨੇ ਆਪਣੇ ਵਿਰੋਧੀ ਅਮਰੀਕਾ ਦੀ ਕੌਮਾਂਤਰੀ ਅਗਵਾਈ ‘ਤੇ ਸਵਾਲੀਆ ਨਿਸ਼ਾਨ ਲਾਉੁਂਦੇ ਹੋਏ ਉਸ ਨੂੰ ਲੰਮੇ ਹੱਥੀਂ ਲਿਆ। ਸੁਰੱਖਿਆ ਪ੍ਰੀਸ਼ਦ ਦੀ ਉੱਚ ਪੱਧਰੀ ਮੀਟਿੰਗ ‘ਚ ਹਿੱਸਾ ਲੈਣ ਪਹੁੰਚੇ ਰੂਸੀ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਨੇ ਕਿਹਾ, ‘ਅਸੀਂ ਅਮਰੀਕਾ ਦੀ ਅਗਵਾਈ ਦੀ ਥਾਂ ਵਿਸ਼ਵ ਦੀ ਸਾਂਝੀ ਅਗਵਾਈ ਦੀ ਹਮਾਇਤ ਕਰਦੇ ਹਾਂ। ਜੀ-20 ਵਰਗੇ ਸਮੂਹ ਇਸ ਗੱਲ ਦੀ ਮਿਸਾਲ ਹਨ ਕਿ ਦੇਸ਼ ਭਰ ਦੇ ਆਗੂਆਂ ਨਾਲ ਮਿਲ ਕੇ ਸਾਂਝੇ ਪ੍ਰੋਗਰਾਮ ਹੇਠ ਅੱਗੇ ਵਧਣਾ ਚਾਹੀਦਾ ਹੈ। ਅੱਤਵਾਦ ਦੇ ਨਾਲ ਹੋਰਨਾਂ ਮੁੱਦਿਆਂ ‘ਤੇ ਜਿੱਤ ਦੇ ਲਈ ਪੂਰੇ ਵਿਸ਼ਵ ਨੂੰ ਇਕ ਸੰਗਠਨ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਅਹਿਮ ਮਸਲਿਆਂ ‘ਤੇ ਅਮਰੀਕਾ ਦੀ ਅਗਵਾਈ ਦੇ ਸਵਾਲ ‘ਤੇ ਲਾਵਰੋਵ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਨਾਲ ਹੋਰਨਾਂ ਮਸਲਿਆਂ ‘ਤੇ ਟਰੰਪ ਸਰਕਾਰ ਨੇ ਪੁਰਾਣੀ ਸਰਕਾਰ ਦੇ ਉਲਟ ਕਦਮ ਉਠਾਏ ਹਨ। ਪੈਰਿਸ ਜਲਵਾਯੂ ਸਮਝੌਤਾ, ਯੂਨੈਸਕੋ ਅਤੇ ਪ੍ਰਵਾਸੀਆਂ ਦੇ ਮਸਲੇ ‘ਤੇ ਟਰੰਪ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ। ਹਾਲ ਹੀ ‘ਚ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ‘ਚ ਮਾਨਤਾ ਦੇ ਦਿੱਤੀ। ਇਹ ਸਾਰੇ ਕਦਮ ਅਮਰੀਕਾ ਦੇ ਹੱਕ ‘ਚ ਹੋ ਸਕਦੇ ਹਨ ਪਰ ਅਸੀਂ ਸਾਰੇ ਮਸਲਿਆਂ ਨੂੰ ਇਕਜੁਟ ਹੋ ਕੇ ਹੱਲ ਕਰਨ ‘ਚ ਵਿਸ਼ਵਾਸ ਰੱਖਦੇ ਹਾਂ।

Facebook Comments
Facebook Comment