• 6:47 am
Go Back

ਵਾਸ਼ਿੰਗਟਨ : ਭਾਰਤ ਨੇ ਜਿੱਥੇ ਅਮਰੀਕਾ ਦੀ ਇੱਛਾ ਵਿਰੁੱਧ ਰੂਸ ਨਾਲ ਐੱਸ-400 ਡਿਫੈਂਸ ਮਿਜ਼ਾਈਲ ਸਿਸਟਮ ਖਰੀਦਣ `ਤੇ ਸਮਝੌਤਾ ਕੀਤਾ ਹੈ ਉੱਥੇ ਹੀ ਅਮਰੀਕੀ ਪਾਬੰਦੀ ਦੇ ਬਾਵਜੂਦ ਭਾਰਤ ਵਲੋਂ ਈਰਾਨ ਤੋਂ ਲਗਾਤਾਰ ਕੱਚਾ ਤੇਲ ਖਰੀਦਣ ਤੇ ਅਮਰੀਕਾ ਨਰਾਜ਼ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਪਾਬੰਦੀ ਦੇ ਹਵਾਲੇ ਨਾਲ ਪੂਰੀ ਦੁਨੀਆ ਨੂੰ ਧਮਕਾਉਂਦੇ ਹੋਏ ਕਿਹਾ ਹੈ ਕਿ 4 ਨਵੰਬਰ ਦੇ ਬਾਅਦ ਜੇ ਕੋਈ ਦੇਸ਼ ਈਰਾਨ ਤੋਂ ਕੱਚਾ ਤੇਲ ਖਰੀਦੇਗਾ ਤਾਂ ਅਮਰੀਕਾ ਵਲੋਂ ਉਸ ਦੇਸ਼ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਨੂੰ ਲੈ ਕੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜਾ ਦੇਸ਼ 4 ਨਵੰਬਰ ਤੋਂ ਬਾਅਦ ਈਰਾਨ ਤੋਂ ਕੱਚਾ ਤੇਲ ਖਰੀਦਣਾ ਬੰਦ ਨਹੀਂ ਕਰੇਗਾ ਅਮਰੀਕਾ ਉਸ ਦੇਸ਼ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰੇਗਾ।

Facebook Comments
Facebook Comment