Go Back

ਸਿੰਗਾਪੁਰ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਮੁਲਾਕਾਤ ਮੰਗਲਵਾਰ ਸਵੇਰ ਨੂੰ ਸਿੰਗਾਪੁਰ ‘ਚ ਹੋਈ। ਟਰੰਪ ਅਤੇ ਕਿਮ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਪ੍ਰਸਿੱਧ ਸੈਲਾਨੀ ਸਥਾਨ ਸੈਂਟੋਸਾ ਦੇ ਇਕ ਹੋਟਲ ‘ਚ ਹੋਈ। ਇਹ ਬੈਠਕ ਤਕਰੀਬਨ 50 ਮਿੰਟ ਚੱਲੀ।  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵਿਆਪਕ ਦਸਤਾਵੇਜ਼ ‘ਤੇ ਹਸਤਾਖ਼ਰ ਕਰਨ ਤੋਂ ਬਾਅਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਸੰਬੰਧਾਂ ‘ਚ  ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਕਿਮ ਜੋਂਗ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਵੀ ਦਿੱਤਾ।

Facebook Comments
Facebook Comment