• 12:05 pm
Go Back

ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਜੋਬਨਦੀਪ ਸਿੰਘ ਨੂੰ 15 ਜੂਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ‘ਚ ਬਹੁਤ ਸਾਰੇ ਵਿਦਿਆਰਥੀ ਜੋਬਨ ਦੇ ਹੱਕ ‘ਚ ਖੜੇ ਅਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਦਫਤਰ ਸਾਹਮਣੇ ਰੋਸ ਪ੍ਰਗਟਾਵਾ ਕੀਤਾ, ਇਸ ਨੂੰ ਰੋਕਣ ਲਈ ਲਈ ਹਜ਼ਾਰਾਂ ਲੋਕਾਂ ਵੱਲੋਂ ਪਟੀਸ਼ਨ ‘ਤੇ ਦਸਤਖ਼ਤ ਕੀਤੇ ਗਏ ਹਨ।

ਆਪਣੀ ਗ੍ਰੈਜੂਏਸ਼ਨ ਮੁਕੰਮਲ ਹੋਣ ਤੋਂ ਪਹਿਲਾਂ ਕਈ ਘੰਟੇ ਤੱਕ ਲਗਾਤਾਰ ਕੰਮ ਕਰਨ ਦੇ ਸਬੰਧ ਵਿੱਚ ਕੌਮਾਤਰੀ ਵਿਦਿਆਰਥੀ ਜੋਬਨਦੀਪ ਸਿੰਘ ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਇਸ ਤਿਆਰੀ ਨੂੰ ਰੋਕਣ ਲਈ ਹਜ਼ਾਰਾਂ ਲੋਕਾਂ ਵੱਲੋਂ ਪਟੀਸ਼ਨ ‘ਤੇ ਦਸਤਖ਼ਤ ਕੀਤੇ ਗਏ ਹਨ ਅਤੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੂੰ ਪਟੀਸ਼ਨ ਸੌਂਪੀ ਗਈ, ਜਿੱਥੇ ਵਿਦਿਆਰਥੀ ਸੰਧੂ ਦੀ ਸਪੋਟ ਲਈ ਵੱਡੀ ਗਿਣਤੀ ‘ਚ ਇਕੱਠੇ ਹੋਏ।

ਹੁਣ ਜਦੋਂ ਜੋਬਨ ਸੰਧੂ ਨੂੰ 15 ਜੂਨ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਹੋਵੇਗਾ, ਇਸ ਸਬੰਧੀ ਸੰਧੂ ਨੇ ਆਖਿਆ ਕਿ ਨਿਯਮ ਤੋੜਨ ਤੋਂ ਇਲਾਵਾ ਉਸ ਕੋਲ ਕੋਈ ਹੋਰ ਚਾਰਾ ਨਹੀਂ ਸੀ। ਉਸ ਨੇ ਆਖਿਆ ਕਿ ਸਮੱਸਿਆ ਇਹ ਹੈ ਕਿ ਘਰੇਲੂ ਵਿਦਿਆਰਥੀਆਂ ਦੇ ਮੁਕਾਬਲੇ ਸਾਨੂੰ ਤਿੰਨ ਗੁਣਾ ਵੱਧ ਟਿਊਸਨ ਫੀਸ ਅਦਾ ਕਰਨੀ ਪੈਂਦੀ ਹੈ ਤੇ ਸਾਨੂੰ ਕੰਮ ਕਰਨ ਲਈ 20 ਘੰਟੇ ਹੀ ਦਿੱਤੇ ਜਾਂਦੇ ਹਨ। ਸਾਨੂੰ ਆਪਣੀ ਫੀਸ ਤੇ ਹੋਰ ਖਰਚੇ ਅਦਾ ਕਰਨ ਲਈ ਹੋਰ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਸ ਨੇ ਆਖਿਆ ਕਿ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ।

ਪੜ੍ਹਾਈ ਦੇ ਨਾਲ-ਨਾਲ ਸਟਡੀ ਪਰਮਿਟ ਹੋਲਡਰਜ਼ ਨੂੰ ਕੰਮ ਕਰਨ ਲਈ ਜਿਹੜੇ ਕੰਮ ਕਰਨ ਲਈ ਘੰਟੇ ਦਿੱਤੇ ਜਾਂਦੇ ਹਨ ਉਨ੍ਹਾਂ ਸਬੰਧੀ ਨਿਯਮਾਂ ਦਾ ਵੀ ਰੌਲਾ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਪਰਮਿਟ ਦਾ ਮਕਸਦ ਪੜ੍ਹਾਈ ਕਰਨਾ ਹੀ ਹੋਣਾ ਚਾਹੀਦਾ ਹੈ।

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਕੰਮ ਲਈ 20 ਘੰਟੇ ਪ੍ਰਤੀ ਹਫਤੇ ਦੀ ਹੱਦ ਇਹ ਦਰਸਾਉਂਦੀ ਹੈ ਕਿ ਕੈਨੇਡਾ ਵਿੱਚ ਪੜ੍ਹਾਈ ਦੌਰਾਨ ਕੰਮ ਕਰਨ ਵਾਲੀ ਥਾਂ ਦਾ ਕੀਮਤੀ ਤਜਰਬਾ ਪੈਸਾ ਕਮਾਉਣ ਦਾ ਮੌਕਾ ਸੱਭ ਦਿੱਤਾ ਜਾਂਦਾ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਅਕਾਦਮਿਕ ਸਾਲ ਤੋਂ ਬਾਹਰ ਫੁੱਲ ਟਾਈਮ ਕੰਮ ਕਰਨ ਦਾ ਮੌਕਾ ਸਰਦੀਆਂ, ਬਹਾਰ ਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਹੀ ਮਿਲਦਾ ਹੈ। ਇਸ ਦੌਰਾਨ ਸੰਧੂ ਨੇ ਦੱਸਿਆ ਕਿ ਘਰੇਲੂ ਵਿਦਿਆਰਥੀਆਂ ਨੂੰ ਜਿੱਥੇ 9000 ਡਾਲਰ ਫੀਸ ਦੇਣੀ ਪੈਂਦੀ ਹੈ ਉੱਥੇ ਹੀ ਕੌਮਾਂਤਰੀ ਵਿਦਿਆਰਥੀਆ ਨੂੰ ਹਰ ਸਾਲ 27,000 ਤੇ 30,000 ਡਾਲਰ ਦਰਮਿਆਨ ਫੀਸ ਅਦਾ ਕਰਨੀ ਪੈਂਦੀ ਹੈ। ਇਸ ਲਈ ਇਸ ਫੀਸ ਨੂੰ ਪੂਰਾ ਕਰਨ ਲਈ ਉਨ੍ਹਾਂ ਕੋਲ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ।

ਦੱਸ ਦਈਏ ਕਿ ਗੱਲ ਦਸੰਬਰ 2017 ਦੀ ਹੈ ਜਦੋਂ 22 ਸਾਲਾ ਜੋਬਨਦੀਪ ਸਿੰਘ ਸੰਧੂ ਨੂੰ ਟਰੱਕ ਚਲਾ ਕੇ ਮਾਂਟਰੀਅਲ ਤੋਂ ਵਾਪਿਸ ਟੋਰਾਂਟੋ ਆਉਂਦਿਆਂ ਰੋਕ ਕੇ ਗ੍ਰਿਫਤਾਰ ਕਰ ਲਿਆ ਗਿਆ। ਮੂਲ ਰੂਪ ਵਿੱਚ ਭਾਰਤ ਨਾਲ ਸਬੰਧਤ ਸੰਧੂ ਮਿਸੀਸਾਗਾ, ਓਨਟਾਰੀਓ ਦੇ ਕੈਨਾਡੋਰ ਕਾਲਜ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਤੇ ਜਦੋਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੂੰ ਡਿਪਲੋਮਾ ਮਿਲਣ ਵਿੱਚ ਸਿਰਫ 10 ਦਿਨ ਬਾਕੀ ਰਹਿ ਗਏ ਸਨ। ਉਸ ਨੂੰ ਹਥਕੜੀਆਂ ਲਾ ਕੇ ਇਮੀਗ੍ਰੇਸ਼ਨ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਇਹ ਤੈਅ ਕੀਤਾ ਕਿ ਉਸ ਨੂੰ ਕੈਂਪਸ ਵਿੱਚ ਪੜ੍ਹਾਈ ਕਰਨ ਦੇ ਨਾਲ ਨਾਲ ਸਿਰਫ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ ਪਰ ਉਹ ਆਪਣੀ ਕੰਮ ਕਰਨ ਦੀ ਸਮਾਂ ਸੀਮਾਂ ਨਾਲੋਂ ਵੱਧ ਕੰਮ ਕਰ ਰਿਹਾ ਸੀ।

 

Facebook Comments
Facebook Comment