• 1:42 pm
Go Back

ਉੱਤਰ ਪ੍ਰਦੇਸ਼ ਦੇ ਰਾਇਬਰੇਲੀ ‘ਚ ਇੱਕ ਵਿਆਹ ਦੀ ਖੁਸ਼ਿਆ ਉਸ ਵੇਲੇ ਸੋਗ ‘ਚ ਬਦਲ ਗਈਆਂ ਜਦੋਂ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ ਹੁੰਦਾ ਦੇਖ ਕੇ ਪ੍ਰੇਮੀ ਨੇ ਸਟੇਜ ‘ਤੇ ਚੜ੍ਹਕੇ ਪ੍ਰੇਮਿਕਾ ਨੂੰ ਗੋਲੀ ਮਾਰ ਦਿੱਤੀ। ਇਹ ਵੇਖ ਜਦੋਂ ਲੋਕ ਪ੍ਰੇਮੀ ਨੂੰ ਫੜਨ ਪਹੁੰਚੇ ਤਾਂ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰਕੇ ਕੁਦਕੁਸ਼ੀ ਕਰ ਲਈ। ਪ੍ਰੇਮੀ ਤੇ ਪ੍ਰੇਮਿਕਾ ਨੂੰ ਖੂਨ ਨਾਲ ਲੱਥ ਪਥ ਹਾਲਤ ‘ਚ ਹਸਪਤਾਲ ਭਰਤੀ ਕੀਤਾ ਗਿਆ ਪਰ ਦੋਵਾਂ ਦੀ ਮੌਤ ਹੋ ਗਈ।

ਇਹ ਘਟਨਾ ਰਾਇਬਰੇਲੀ ਦੇ ਬਛਰਾਂਵਾ ਕੋਤਵਾਲੀ ਖੇਤਰ ਦੀ ਹੈ। ਇੱਥੇ ਰਹਿਣ ਵਾਲੇ ਪੁੱਤੀਲਾਲ ਦੀ 22 ਸਾਲ ਦੀ ਧੀ ਆਸ਼ਾ ਦਾ ਵਿਆਹ ਸੀ। ਰਾਤ ਵੇਲੇ ਜਦੋਂ ਇੱਕ ਵਜੇ ਜੈਮਾਲਾ ਦਾ ਪ੍ਰੋਗਰਾਮ ਚੱਲ ਰਿਹਾ ਸੀ। ਲਾੜਾ ਤੇ ਲਾੜੀ ਸਟੇਜ ‘ਤੇ ਬੈਠੇ ਸਨ ਕਿ ਉਦੋਂ ਪਿੰਡ ਦਾ ਰਹਿਣ ਵਾਲਾ ਲੜਕੀ ਦਾ ਪ੍ਰੇਮੀ ਬ੍ਰਿਜੇਂਦਰ ਸਟੇਜ ‘ਤੇ ਆ ਚੜ੍ਹਿਆ। ਜਦੋਂ ਤੱਕ ਉਥੇ ਮੌਜੂਦ ਲੋਕਾਂ ਨੂੰ ਕੁੱਝ ਸਮਝ ਆਉਂਦਾ ਉਸ ਨੇ ਬੰਦੂਕ ਬਾਹਰ ਕੱਢੀ ਅਤੇ ਦੁਲਹਨ ਨੂੰ ਗੋਲੀ ਮਾਰ ਦਿੱਤੀ।

ਫਿਰ ਕੁਝ ਦੇਰ ਬਾਅਦ ਹੀ ਪ੍ਰੇਮੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਵਿਆਹ ਦੀਆਂ ਖੁਸ਼ੀਆਂ ਇੱਕ ਪਲ ਵਿੱਚ ਹੀ ਸੋਗ ‘ਚ ਬਦਲ ਗਈਆਂ।

ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਉਨ੍ਹਾਂ ਨੇ ਦੱਸਿਆ ਕਿ ਜਖ਼ਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਹਾਲੇ ਜਾਂਚ ਕੀਤੀ ਜਾ ਰਹੀ ਹੈ ਕਿ ਪ੍ਰੇਮੀ ਦੇ ਕੋਲ ਬੰਦੂਕ ਕਿਵੇਂ ਆਈ ਨਾਲ ਹੀ ਪਰਿਵਾਰ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।

ਉਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲੜਕਾ ਲੜਕੀ ਦਾ ਪਿਛਲੇ ਦੋ ਸਾਲ ਤੋਂ ਪਿਆਰ ਵਿਚ ਸਨ ਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਆਸ਼ਾ ਦੇ ਪਰਿਵਾਰ ਵਾਲੇ ਇਸ ਦੇ ਲਈ ਰਾਜੀ ਨਹੀਂ ਸਨ।

Facebook Comments
Facebook Comment