• 8:48 am
Go Back

ਨੈਨੀਤਾਲ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਾਲੇ ਦੇ ਮੁੰਡੇ ਦੀ ਨੈਨੀਤਾਲ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਆਪਣੇ ਪਿਤਾ ਦੀ ਹੀ ਰਿਵਾਲਵਰ ਨਾਲ ਗੋਲੀ ਲੱਗੀ ਹੈ। ਪਿੰਡ ਅਬੁਲਖੁਰਾਣਾ ਦੇ ਇੱਕ ਰਸੂਖਵਾਨ ਪਰਿਵਾਰ ਨਾਲ ਸਬੰਧਤ ਲੜਕੇ ਜੋ 7ਵੀਂ ਜਮਾਤ ਵਿੱਚ ਪੜ੍ਹਦਾ ਸੀ, ਦੀ ਨੈਨੀਤਾਲ ਵਿੱਚ ਆਪਣੇ ਪਿਤਾ ਦੇ ਲਾਇਸੈਂਸੀ ਹਥਿਆਰ ਨਾਲ ਲੱਗੀ ਗੋਲੀ ਕਾਰਨ ਮੌਤ ਹੋ ਗਈ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਰਿਸ਼ਤੇਦਾਰ ਪਿੰਡ ਅਬੁਲਖੁਰਾਣਾ ਦੇ ਬਸ਼ਿੰਦੇ ਸਾਬਕਾ ਸਰਪੰਚ ਨਛੱਤਰਪਾਲ ਸਿੰਘ ਦਾ ਪੋਤਾ 7ਵੀਂ ਜਮਾਤ ਵਿੱਚ ਨੈਨੀਤਾਲ ਵਿਖੇ ਪੜ੍ਹਦਾ ਸੀ, ਛੁੱਟੀਆਂ ਮਗਰੋਂ ਉਸ ਦੇ ਮਾਤਾ ਪਿਤਾ ਉਸ ਨੂੰ ਨੈਨੀਤਾਲ ਛੱਡਣ ਲਈ ਗਏ ਸਨ । ਮ੍ਰਿਤਕ ਦੇਹ ਦੇ ਪਿੰਡ ਪਹੁੰਚਦਿਆਂ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੇ ਇਲਾਕੇ ਦੇ ਸੈਂਕੜੇ ਹੋਰ ਮੋਹਤਬਰ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਪਿੰਡ ਅਬੁਲਖੁਰਾਣਾ ਪਹੁੰਚੇ।

Facebook Comments
Facebook Comment