• 2:48 am
Go Back

ਲੰਡਨ: ਜੇਮਸ ਬਾਂਡ ਦੀ ਸੀਰੀਜ਼ ਦੀਆਂ ਫਿਲਮਾਂ ਵਿੱਚ ਤੁਸੀਂ ਬਿਹਤਰੀਨ ਸਟੰਟ ਦੇਖੇ ਹੀ ਹੋਣਗੇ, ਜੇਕਰ ਮੌਕਾ ਮਿਲੇ ਉਨ੍ਹਾਂ ਵਿਚੋਂ ਕਿਸੇ ਕਾਰ ਦੀ ਸਵਾਰੀ ਕਰਨ ਦਾ ਤਾਂ ਕਹਿਣਾ ਹੀ ਕੀ? ਜੇਮਸ ਬਾਂਡ ਦੀ 1995 ਵਿਚ ਆਈ ਫਿਲਮ ‘ਗੋਲਡਨ ਆਈ’ ਵਿੱਚ ਦਿਖਾਈ ਗਈ ਕਾਰ ਏਸਟਨ ਮਾਰਟਿਨ ਡੀਬੀ 5 ਦੀ । ਮੰਨਿਆ ਜਾ ਰਿਹਾ ਹੈ ਕਿ ਇਹ ਬੇਸ਼ਕੀਮਤੀ ਕਾਰ 14.65 ਕਰੋੜ ਵਿੱਚ ਵਿਕ ਸਕਦੀ ਹੈ। ਜੇਮਸ ਬਾਂਡ ਦੀ ਇਸ ਸਟਾਈਲਿਸ਼ ਕਾਰ ਦਾ ਇੰਜਣ ਵੀ 4200 ਸੀ. ਸੀ. ਦਾ ਹੈ, ਜੋ ਇਸ ਨੂੰ ਜੇਮਸ ਬਾਂਡ ਦੀਆਂ ਬਾਕੀ ਕਾਰਾਂ ਨਾਲੋਂ ਵੱਖਰਾ ਬਣਾਉਂਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਜੇਮਸ ਬਾਂਡ ਦੀਆਂ ਹੁਣ ਤੱਕ ਨੀਲਾਮ ਹੋਈਆਂ ਕਾਰਾਂ ਵਿਚੋਂ ਸਭ ਤੋਂ ਮਹਿੰਗੀ ਇਹ ਕਾਰ ਵਿਕੇਗੀ। ਲੰਡਨ ਦੇ ਨੀਲਾਮੀ ਘਰ ਬੋਨਹੰਸ ਵਿੱਚ ਜੂਨ ਵਿੱਚ ਇਸ ਦੀ ਬੋਲੀ ਲਾਈ ਜਾਵੇਗੀ। ਜੁਲਾਈ 1963 ਵਿੱਚ ਲਾਂਚ ਹੋਈ ਇਸ ਕਾਰ ਦਾ ਇੰਜਣ ਸ਼ੁਰੂਆਤ ਵਿੱਚ 4 ਹਜ਼ਾਰ ਸੀ. ਸੀ. ਦਾ ਰੱਖਿਆ ਗਿਆ ਸੀ। ਉਸ ਦੇ ਬਾਅਦ ਇਸ ਨੂੰ ਅਪਗ੍ਰੇਡ ਕਰਕੇ ਡੀਬੀ 5 ਸੀਰੀਜ਼ ਵਿਚ 4200 ਸੀ. ਸੀ. ਵਿੱਚ ਪੇਸ਼ ਕੀਤਾ ਗਿਆ। ਹਾਲੀਵੁੱਡ ਦੀ ਇਸ ਮੂਵੀ ਨੂੰ ਬਣਾਉਣ ਵਿੱਚ ਡੀਬੀ5 ਸੀਰੀਜ਼ ਦੀਆਂ 3 ਕਾਰਾਂ ਦੀ ਵਰਤੋਂ ਕੀਤੀ ਗਈ। ਇੱਕ ਕਾਰ ਨੂੰ ਕਲੋਜ਼ ਅਪ ਸ਼ਾਟਸ ਲਈ ਅਤੇ ਬਾਕੀ ਦੋ ਕਾਰਾਂ ਨੂੰ ਸਟੰਟ ਲਈ ਪ੍ਰਯੋਗ ਕੀਤਾ ਗਿਆ।

Facebook Comments
Facebook Comment