• 6:06 am
Go Back
dengue-mosquito

ਲੁਧਿਆਣਾ : ਬਰਸ਼ ਦੇ ਮੋਸਮ ਕਾਰਨ ਕਈ ਵਾਰ ਸਾਡੇ ਘਰਾਂ ਦੇ ਆਲੇ ਦੁਆਲੇ ਕਈ ਵਾਰ ਪਾਣੀ ਖੜ੍ਹ ਜਾਂਦਾ ਹੈ। ਜਿਸ ਕਾਰਨ ਮੱਛਰ ਪੈਂਦਾ ਹੋ ਜਾਂਦਾ ਹੈ ਜਿਸ ਕਾਰਨ ਡੇਂਗੂ ਵਰਗੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ। ਇਸ ਤਰ੍ਹਾਂ ਜੇਕਰ ਕਿਸੇ ਵਿਆਕਤੀਆਂ ਨੂੰ ਡੇਂਗੂ ਦੀ ਬਿਮਾਰੀ ਦੋ ਵਾਰ ਹੋ ਜਾਂਦੀ ਹੈ ਤਾਂ ਇਹ ਜਾਨਲੇਵਾ ਸਿੱਧ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਹੁਣ ਤੱਕ ਡੇਂਗੂ ਦੇ 4 ਤਰ੍ਹਾਂ ਦੇ ਵਾਇਰਲ ਆਏ ਹਨ, ਜਿਨ੍ਹਾਂ ਨੂੰ ਵਾਇਰਲ ਡੇਨ-1 ਤੋਂ 4 ਤੱਕ ਜਾਣਿਆ ਜਾਂਦਾ ਹੈ। 3 ਤਰ੍ਹਾਂ ਦੇ ਵਾਇਰਸ ਇਸ ਸਾਲ ਸਰਗਰਮ ਹਨ ਅਤੇ ਜਿਸ ਵਿਅਕਤੀ ‘ਤੇ ਦੂਜੀ ਤਰ੍ਹਾਂ ਦੇ ਵਾਇਰਸ ਦਾ ਹਮਲਾ ਹੁੰਦਾ ਹੈ, ਉਸ ਦੀ ਹਾਲਤ ਗੰਭੀਰ ਹੋ ਸਕਦੀ ਹੈ।

ਮਰੀਜ਼ ਦੇ ਸਰੀਰ ਦੇ ਅੰਦਰੂਨੀ ਹਿੱਸਿਆਂ ‘ਚ ਖੂਨ ਦੀਆਂ ਨਾੜੀਆਂ ‘ਚੋਂ ਖੂਨ ਦੀ ਲੀਕੇਜ ਵੀ ਹੋ ਸਕਦੀ ਹੈ, ਜਿਸ ਨੂੰ ‘ਡੇਂਗੂ ਹੈਮੋਰੇਜਿਕ ਫੀਵਰ’ ਵੀ ਕਹਿੰਦੇ ਹਨ। ਖੂਨ ਫੇਫੜਿਆਂ, ਲਿਵਰ, ਗੁਰਦੇ ਆਦਿ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਮਰੀਜ਼ ਦੀ ਸ਼ਾਕ ਸਿਡ੍ਰੋਮ ਨਾਲ ਮੌਤ ਹੋ ਸਕਦੀ ਹੈ। ਹੁਣ ਤੱਕ ਸੂਬੇ ‘ਚ 400 ਤੋਂ ਜ਼ਿਆਦਾ ਇਸ ਬਿਮਾਰੀ ਨਾਲ ਪੀੜਤ ਮਰੀਜ਼ ਪਾਏ ਗਏ ਹਨ। ਇਸ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਅਹਿਮ ਦਮ ਵੀ ਚੁੱਕੇ ਗਏ ਹਨ।

Facebook Comments
Facebook Comment