• 6:20 am
Go Back

ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਿਆਂ ਦੇ ‘ਲੰਗਰ’ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ‘ਤੇ ਜੀ. ਐੱਸ. ਟੀ. ਨੂੰ ਮੁਆਫ ਕੀਤਾ ਜਾਵੇ। ਪ੍ਰਧਾਨ ਮੰਤਰੀ ਨੂੰ 26 ਅਪ੍ਰੈਲ ਨੂੰ ਭੇਜੀ ਗਈ ਚਿੱਠੀ ‘ਚ ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੁਫਤ ‘ਲੰਗਰ’ ਦੇਣ ਵਾਲੀਆਂ ਧਾਰਮਿਕ ਸੰਸਥਾਵਾਂ ਨੂੰ ਜੀ. ਐੱਸ. ਟੀ. ਤੋਂ ਛੂਟ ਦਿੱਤੀ ਜਾਵੇਗੀ।
ਹਰਸਿਮਰਤ ਨੇ ਕਿਹਾ ਹੈ ਕਿ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਚੱਲਦਾ ਹੈ ਤੇ ਇੱਥੇ ਲੱਖਾਂ ਲੋਕਾਂ ਨੂੰ ਸਾਲ ਭਰ ਮੁਫਤ ਭੋਜਨ ਮੁਹੱਈਆ ਕਰਾਇਆ ਜਾਂਦਾ ਹੈ। ਇਸ ਦੇ ਲਈ ਚੰਦਾ ਸ਼ਰਧਾਲੂਆਂ ਦੇ ਚੜ੍ਹਾਵੇ ਤੋਂ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਫਤ ਲੰਗਰ ਵੰਡਣ ‘ਤੇ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਚਿੱਠੀ ‘ਚ ਕਿਹਾ ਕਿ ਫਿਲਹਾਲ ਲੰਗਰ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ਅਤੇ ਦੇਸੀ ਘਿਓ, ਦੁੱਧ ਪਾਊਡਰ, ਤੇਲ, ਚੀਨੀ, ਸਿਲੰਡਰ ਤੇ ਹੋਰ ਵਸਤੂਆਂ ‘ਤੇ 18 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੀ ਹੈ ਕਿ ਸ੍ਰੀ ਦਰਬਾਰ ਸਾਹਿਬ ‘ਤੇ ਮੁਫਤ ਲੰਗਰ ਵੰਡਣ ਲਈ ਜੀ. ਐੱਸ. ਟੀ. ਦਾ ਬੋਝ ਨਾ ਪਾਇਆ ਜਾਵੇ।

Facebook Comments
Facebook Comment