• 3:06 pm
Go Back

ਮੈਲਬੋਰਨ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਤੋਂ ਆਸਟ੍ਰੇਲੀਆ ਖਿਲਾਫ ਸ਼ੁਰੂ ਹੋ ਰਹੇ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਆਪਣੇ ਬੱਲੇਬਾਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਵਿਚ ਆਪਣਾ ਯੋਗਦਾਨ ਦੇਣ। ਪਰਥ ਦੇ ਚੁਣੌਤੀਪੂਰਨ ਵਿਕਟ ‘ਤੇ ਕਪਤਾਨ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ ਸੀ ਜਦਕਿ ਚੇਤੇਸ਼ਵਰ ਪੁਜਾਰਾ ਨੇ ਐਡੀਲੇਡ ਵਿਚ ਭਾਰਤ ਦੀ ਜਿੱਤ ਵਿਚ ਮੁੱਖ ਭੂਮਿਕਾ ਨਿਭਾਈ ਸੀ ਪਰ ਹੋਰ ਬੱਲੇਬਾਜ਼ ਗੇਂਦਬਾਜ਼ੀ ਦੇ ਚੰਗੇ ਪ੍ਰਦਰਸ਼ਨ ਦੀ ਬਰਾਬਰੀ ਨਹੀਂ ਕਰ ਸਕੇ। ਜਿਨ੍ਹਾਂ ਨੇ ਹੁਣ ਤੱਕ 4 ਪਾਰੀਆਂ ਵਿਚ 40 ਵਿਕਟਾਂ ਹਾਸਲ ਕੀਤੀਆਂ ਹਨ।

ਕੋਹਲੀ ਨੇ ਤੀਜੇ ਟੈਸਟ ਤੋਂ ਇਕ ਦਿਨ ਪਹਿਲਾਂ ਕਿਹਾ, ”ਇਹ ਬੱਲੇਬਾਜ਼ਾਂ ਲਈ ਬੇਹੱਦ ਮਹੱਤਵਪੂਰਨ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿਉਂਕਿ ਸਾਰੇ ਦੇਖ ਸਕਦੇ ਹਨ ਕਿ ਸਾਡੇ ਗੇਂਦਬਾਜ਼ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਜੋ ਸਕੋਰ ਬਣਾ ਰਹੇ ਹਾਂ ਉਸ ਦੇ ਨਾਲ ਗੇਂਦਬਾਜ਼ ਕੁਝ ਵੀ ਨਹੀਂ ਕਰ ਸਕਣਗੇ। ਜੇਕਰ ਅਸੀਂ ਬਾਅਦ ਵਿਚ ਬੱਲੇਬਾਜ਼ੀ ਕਰਦੇ ਹਾਂ ਤਾਂ ਬੜ੍ਹਤ ਬਣਾਉਣ ਜਾਂ ਵਿਰੋਧੀ ਟੀਮ ਦੇ ਸਕੋਰ ਦੇ ਕਰੀਬ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਤੁਸੀਂ ਵੀ ਵੱਡਾ ਸਕੋਰ ਬਣਾਉਂਦੇ ਹੋ ਤਾਂ ਇਹ ਫਿਰ ਦੂਜਾ ਪਾਰੀ ਦਾ ਮੁਕਾਬਲਾ ਬਣ ਜਾਂਦਾ ਹੈ। ਜੇਕਰ ਤੁਸੀਂ ਪਹਿਲੀ ਪਾਰੀ ਵਿਚ ਬੜ੍ਹਤ ਬਣਾ ਲੈਂਦੇ ਹੋ ਤਾਂ ਇਸ ਦਾ ਫਾਇਦਾ ਚੁੱਕ ਸਕਦੇ ਹੋ।”

ਕੋਹਲੀ ਨੇ ਕਿਹਾ, ” ਬੱਲੇਬਾਜ਼ਾਂ ਨੂੰ ਸਮੂਹਿਕ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਮੈਂ ਨਿਜੀ ਤੌਰ ‘ਤੇ ਨਹੀਂ ਕਹਾਂਗਾ ਕਿ ਕਿਸੇ ਨੂੰ ਕੀ ਕਰਨ ਦੀ ਜ਼ਰੂਰਤ ਹੈ ਪਰ ਬੱਲੇਬਾਜ਼ੀ ਯੂਨਿਟ ਦੇ ਰੂਪ ‘ਚ ਯਕੀਨੀ ਤੌਰ ‘ਤੇ ਸਾਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤੀ ਕਪਤਾਨ ਨੇ ਹਾਲਾਂਕਿ ਸਾਫ ਕੀਤਾ ਹੈ ਕਿ ਮੈਲਬੋਰਨ ਟੈਸਟ ‘ਤੇ ਉਨ੍ਹਾਂ ਦੀ ਐਡੀਲੇਡ ਟੈਸਟ ਵਿਚ ਜਿੱਤ ਜਾਂ ਪਰਥ ਟੈਸਟ ਵਿਚ ਹਾਰ ਦਾ ਕੋਈ ਅਸਰ ਨਹੀਂ ਪਵੇਗਾ। ਇਕ ਟੀਮ ਦੇ ਰੂਪ ਵਿਚ ਮੈਨੂੰ ਨਹੀਂ ਲਗਦਾ ਕਿ 2-0 ਨਾਲ ਅੱਗੇ ਹੋਣਾਂ, 0-2 ਨਾਲ ਪਛੜਨ ਜਾਂ 1-1 ਨਾਲ ਬਰਾਬਰ ਹੋਣ ਦਾ ਇਸ ‘ਤੇ ਕੋਈ ਅਸਰ ਪੈਂਦਾ ਹੈ ਕਿ ਅਗਲੇ ਟੈਸਟ ਵਿਚ ਕੀ ਹੋਣਾ ਹੈ।”

ਕੋਹਲੀ ਨੇ ਕਿਹਾ, ”ਪਿਛਲੀ ਵਾਰ ਕਿਸੇ ਟੀਮ ਦੇ ਪੱਖ ਵਿਚ ਨਤੀਜਾ ਨਹੀਂ ਆਉਣ ਵਿਚ ਪਿਚ ਦੀ ਵੱਡੀ ਭੂਮਿਕਾ ਸੀ ਪਰ ਹੁਣ ਵਾਲੀ ਪਿੱਚ ‘ਤੇ ਪਿਛਲੀ ਵਾਰ ਨਾਲੋ ਵੱਧ ਘਾਹ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪਿੱਚ ‘ਤੇ ਹਮੇਸ਼ਾ ਨਤੀਜਾ ਮਿਲਦਾ ਹੈ। ਪਿੱਚ ‘ਤੇ ਪੰਜੇ ਦਿਨ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਕੋਹਲੀ ਆਸਟਰੇਲੀਆ ਵਿਚ ਦੂਜੀ ਵਾਰ ਬਾਕਸਿੰਗ ਟੈਸਟ ਖੇਡ ਰਹੇ ਹਨ। ਉਨ੍ਹਾਂ ਕਿਹਾ, ”ਇਹ ਬਿਹਤਰੀਨ ਹੈ। ਬੇਸ਼ਕ ਪਹਿਲਾ ਦਿਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਅਤੇ ਸਾਨੂੰ ਕਾਫੀ ਲੋਕਾਂ ਨੇ ਆਉਣ ਦੀ ਉਮੀਦ ਕਰ ਰਹੇ ਹਾਂ, ਸ਼ਾਇਦ 80000 ਤੋਂ ਵੱਧ। ਮੈਂ ਪਹਿਲਾਂ ਵੀ 2 ਵਾਰ ਇਸ ਨੂੰ 2 ਵਾਰ ਮਹਿਸੂਸ ਕਰ ਚੁੱਕਾ ਹਾਂ।”

Facebook Comments
Facebook Comment