• 9:01 am
Go Back
ਨਵੀਂ ਦਿੱਲੀ: ਜਿਓਮੀ ਕੰਪਨੀ ਨੇ ਹਾਲ ਹੀ ਵਿੱਚ ਆਪਣੇ ਸਸਤਾ ਫੋਨ Redmi5A ਲਾਂਚ ਕੀਤਾ ਹੈ।ਇਸ ਦੀ ਵਿੱਕਰੀ ਫਲਿੱਪਕਾਰਟ ਉੱਤੇ ਅੱਜ ਤੋਂ ਸ਼ੁਰੂ ਹੋ ਗਈ ਹੈ।ਇਸ ਦੀ ਕੀਮਤ ਚਾਰ 4,999 ਰੁਪਏ ਰੱਖੀ ਗਈ ਹੈ।ਉਧਰ ਟੈਲੀਕਮਿਊਨੀਕੇਸ਼ਨ ਕੰਪਨੀ ਜੀਓ ਵੱਲੋਂ ਇਸ ਫੋਨ ਨੂੰ ਖਰੀਦਣ ਉੱਤੇ ਇੱਕ ਆਫ਼ਰ ਦਿੱਤਾ ਜਾ ਰਿਹਾ ਹੈ।ਇਸ ਆਫ਼ਰ ਤਹਿਤ ਤੁਹਾਨੂੰ ਇਹ ਫੋਨ ਇੱਕ ਹਜ਼ਾਰ ਰੁਪਏ ਸਸਤਾ ਮਿਲ ਸਕਦਾ ਹੈ।ਜੀਓ ਇਸ ਫੋਨ ਨੂੰ ਭਾਰਤ ਦਾ ਸਮਾਰਟਫੋਨ ਕਹਿ ਕੇ ਪ੍ਰਚਾਰ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ ਭਾਰਤ ਦੇ ਗਾਹਕਾਂ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ।ਇਸ ਫੋਨ ਨੂੰ ਚੀਨ ਵਿੱਚ ਅਕਤੂਬਰ ਮਹੀਨੇ ਉਤਾਰਿਆ ਗਿਆ ਸੀ ਪਰ ਭਾਰਤੀ ਬਾਜ਼ਾਰ ਵਿੱਚ ਉਤਾਰਨ ਮੌਕੇ ਇਸ ਫੋਨ ਵਿੱਚ ਕੁਛ ਤਬਦੀਲੀਆਂ ਕੀਤੀਆਂ ਗਈਆਂ ਹਨ।ਇਸ ਫੋਨ ਵਿੱਚ ਦੋ ਨੈਨੋ ਸਿਮ ਵਰਤੇ ਜਾ ਸਕਦੇ ਹਨ ਅਤੇ ਨਾਲ ਹੀ ਇੱਕ ਮੈਮਰੀ ਕਾਰਡ ਲਈ ਸਲਾਟ ਵੀ ਹੈ।
Facebook Comments
Facebook Comment