• 11:31 am
Go Back

ਮੌਸਮ `ਚ ਬਦਲਾਅ ਆਉਣ ਦੇ ਕਾਰਨ ਖਾਂਸੀ ਵਰਗੀਆ ਬਿਮਾਰੀਆਂ ਸਾਨੂੰ ਜਕੜ ਲੈਂਦੀਆਂ ਹਨ। ਇਸ ਲਈ ਗਲੇ `ਚ ਸੁੱਕਾਪਨ, ਅੱਖਾਂ ਅਤੇ ਛਾਤੀ `ਚ ਦਰਦ ਵਰਗੇ ਲੱਛਣ ਸਾਹਮਣੇ ਆਉਣ ਲਗਦੇ ਹਨ। ਸੁੱਕੀ ਖਾਂਸੀ ਉਦੋਂ ਹੁੰਦੀ ਹੈ ਜਦੋ ਬਲਗਮ ਛਾਤੀ ਅਤੇ ਗਲੇ `ਚ ਸੁੱਕ ਜਾਂਦੀ ਹੈ। ਇਸਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਕੁਝ ਘਰੇਲੂ ਇਲਾਜ ਵਰਤ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।

ਸ਼ਹਿਦ : ਸ਼ਹਿਦ `ਚ ਅਜਿਹੇ ਐਨਜ਼ਾਈਮ ਹੁੰਦੇ ਹਨ ਜੋ ਖਾਂਸੀ ਤੋਂ ਰਾਹਤ ਦਿਵਾਉਣ `ਚ ਬਹੁਤ ਮਦਦ ਕਰਦੇ ਹਨ, ਇਸ ਲਈ ਦਿਨ `ਚ ਚਾਰ ਵਾਰ ਇਕ ਚਮਚ ਸ਼ਹਿਦ ਦਾ ਸੇਵਨ ਜਰੂਰ ਕਰੋ।

ਗਰਮ ਪਾਣੀ : ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨ `ਤੇ ਗਲੇ ਦਾ ਦਰਦ ਅਤੇ ਖਾਂਸੀ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।

ਕਾਲੀ ਮਿਰਚ : ਕਾਲੀ ਚਾਹ ਦੇ ਨਾਲ ਕਾਲੀ ਮਿਰਚ ਦੇ ਦਾਣਿਆਂ ਨੂੰ ਮੂੰਹ `ਚ ਚਬਾਉਣ ਨਾਲ ਜਾਂ ਫਿਰ ਪੀਸ ਕੇ ਘਿਓ `ਚ ਭੁੰਨ ਕੇ ਖਾਣ ਨਾਲ ਗਲੇ ਨੂੰ ਬਹੁਤ ਹੱਦ ਤੱਕ ਆਰਾਮ ਮਿਲਦਾ ਹੈ।

ਹਲਦੀ : ਇਕ ਛੋਟਾਂ ਚਮਚ ਹਲਦੀ ਅਤੇ ਇੱਕ ਛੋਟਾਂ ਚਮਚ ਪਿੱਸੀ ਹੋਈ ਕਾਲੀ ਮਿਰਚ ਨੂੰ ਪੀਸ ਕੇ ਅੱਧਾ ਕੱਪ ਪਾਣੀ `ਚ ਉਬਾਲ ਲਓ ਅਤੇ ਫਿਰ ਇਸ ਨੂੰ ਹੋਲੀ -ਹੋਲੀ ਕਰਕੇ ਚਾਹ ਦੀ ਤਰ੍ਹਾਂ ਪਿਓ।

ਲਸਣ : ਲਸਣ ਵੀ ਗਲੇ ਦੀ ਖਾਂਸੀ ਨੂੰ ਜਲਦ ਠੀਕ ਕਰਨ `ਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ । ਦੋ-ਤਿੰਨ ਲਸਣ ਦੀਆਂ ਕਲੀਆਂ ਨੂੰ ਇਕ ਕੱਪ ਪਾਣੀ `ਚ ਉਬਾਲ ਲਓ। ਜਦੋ ਪਾਣੀ ਹਲਕਾ ਠੰਡਾ ਹੈ ਜਾਵੇ ਤਾਂ ਇਸ `ਚ ਸ਼ਹਿਦ ਨੂੰ ਮਿਲਾ ਕੇ ਪਿਓ।

ਪਿਆਜ਼ : ਅੱਧੇ ਚਮਚ ਪਿਆਜ਼ ਦੇ ਰਸ `ਚ ਇੱਕ ਛੋਟਾ ਚਮਚ ਸ਼ਹਿਦ ਮਿਲਾਓ ਅਤੇ ਇਸ ਨੂੰ ਦਿਨ `ਚ ਦੋ-ਤਿੰਨ ਵਾਰ ਚੱਟੋ।

Facebook Comments
Facebook Comment