• 8:34 am
Go Back

ਆਯੁਰਵੈਦ ਅਨੁਸਾਰ ਦੁੱਧ ਸਰੀਰ ਲਈ ਸਭ ਤੋਂ ਜ਼ਰੂਰੀ ਚੀਜ਼ ਮੰਨਿਆ ਗਿਆ ਹੈ। ਆਯੁਰਵੈਦ ਸਾਰਿਆਂ ਨੂੰ ਰੋਜ਼ਾਨਾ ਹਲਕਾ ਗਰਮ ਦੁੱਧ ਪੀਣ ਦੀ ਸਲਾਹ ਦਿੰਦਾ ਹੈ। ਦੁੱਧ `ਚ ਵਿਟਾਮਿਨ, ਨਿਕੋਟੀਨਿਕ ਐਸਿਡ, ਮਿਨਰਲਸ ਜਿਵੇ, ਕੈਲੀਸ਼ੀਅਮ, ਫਾਰਫੋਰਸ, ਸੋਡੀਅਮ ਅਤੇ ਪੋਟਾਸ਼ੀਅਮ ਪਾਏ ਜਾਂਦੇ ਹਨ।

ਆਯੂਰਵੇਦ ਅਨੁਸਾਰ ਸਵੇਰੇ ਦੁੱਧ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ, ਕਿਉਂਕਿ ਇਹ ਪਚਣ `ਚ ਭਾਰਾ ਹੁੰਦਾ ਹੈ। ਦੁਪਿਹਰ ਦੇ ਸਮੇਂ ਦੁੱਧ ਪੀਣ ਨਾਲ ਬੁਜ਼ਰਗਾਂ ਨੂੰ ਤਾਕਤ ਮਿਲਦੀ ਹੈ। ਪਰ ਸ਼ਾਮ ਦੇ ਦੌਰਾਨ ਦੁੱਧ ਪੀਣ ਨਾਲ ਅੱਖਾਂ `ਤੇ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਦੁੱਧ ਪੀਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਨੀਂਦ ਚੰਗੀ ਆਉਂਦੀ ਹੈ।

ਰਾਤ ਨੂੰ ਦੁੱਧ ਪੀਣ ਦੇ ਲਾਭ :

1       ਰਾਤ ਨੂੰ ਦੁੱਧ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ। ਕਿਉਂਕਿ ਦੁੱਧ `ਚ ਅਮੀਨੋ ਐਸਿਡ ਟਰਾਈਪਟੋਪੇਨ ਹੁੰਦਾ ਹੈ, ਜੋ ਕਿ ਨੀਂਦ ਦੇ ਹਾਰਮੋਨਜ਼ ਦੇ ਪੱਧਰ ਨੂੰ
ਵਧਾਉਣ `ਚ ਮਦਦ ਕਰਦਾ ਹੈ।

2       ਦੁੱਧ `ਚ ਕੈਲਸ਼ੀਅਮ ਹੁੰਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਦਾ ਹੈ।

3       ਇਸ `ਚ ਪ੍ਰੋਟੀਨ ਹੁੰਦਾ ਹੈ ਜੋ ਕਿ ਮਾਸਪੇਸ਼ੀਆਂ ਦੇ ਵਿਕਾਸ ਲਈ ਲਾਭਦਾਇਕ ਹੁੰਦਾ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

– ਜਿੰਨ੍ਹਾਂ ਲੋਕਾਂ ਦਾ ਪਾਚਨ ਕਮਜ਼ੋਰ, ਪੇਟ `ਚ ਕੀੜੇ ਅਤੇ ਹਰ ਸਮੇਂ ਪੇਟ ਖਰਾਬ ਰਹਿੰਦੇ ਹੋਣ ਤਾਂ ਉਨ੍ਹਾਂ ਨੂੰ ਦੁੱਧ ਪੀਣ ਤੋਂ ਬੱਚਣਾ ਚਾਹੀਦਾ ਹੈ।

– ਦੁੱਧ ਨੂੰ ਕਦੀ ਵੀ ਭੋਜਨ ਦੇ ਨਾਲ ਨਹੀਂ ਪੀਣਾ ਚਾਹੀਦਾ। ਕਿਉਂਕਿ ਇਹ ਜਲਦੀ ਹਜ਼ਮ ਨਹੀਂ ਹੁੰਦਾ। ਇਸ ਨੂੰ ਹਮੇਸ਼ਾ ਵੱਖ ਤੋਂ ਗਰਮ ਕਰਕੇ ਪੀਣਾ ਚਾਹੀਦਾ ਹੈ।

– ਦੁੱਧ ਨੂੰ ਜੇਕਰ ਠੰਡਾ ਜ਼ਿਆਦਾ ਅਤੇ ਠੀਕ ਖਾਦ ਪਦਾਰਥ ਦੇ ਨਾਲ ਨਾ ਪੀਤਾ ਜਾਵੇ ਤਾਂ ਇਹ ਸਿਹਤ ਲਈ ਖਰਾਬ ਹੋ ਸਕਦਾ ਹੈ।

Facebook Comments
Facebook Comment