• 7:36 am
Go Back

ਤਹਿਰਾਨ- ਈਰਾਨ ‘ਚ ਤੁਰਕੀ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ‘ਚ ਸਵਾਰ ਸਾਰੇ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਤੁਰਕੀ ਦੇ ਬਿਜ਼ਨਸਮੈਨ ਹੁਸੈਨ ਬਸਾਰਨ ਦੀ 28 ਸਾਲਾ ਬੇਟੀ ਮੀਨਾ ਬਸਾਰਨ ਦੀ ਵੀ ਮੌਤ ਹੋ ਗਈ, ਜਿਸ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ। ਈਰਾਨ ਆਪਾਤਕਾਲ ਸੰਗਠਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਜਹਾਜ਼ ਜਾਗਰੋਸ ਦੀ ਪਹਾੜੀਆਂ ‘ਚ ਹਾਦਸਾਗ੍ਰਸਤ ਹੋਇਆ ਹੈ ਅਤੇ ਐਤਵਾਰ ਤੋਂ ਹੀ ਇੱਥੇ ਭਾਰੀ ਮੀਂਹ ਪੈ ਰਿਹਾ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਐਤਵਾਰ ਸ਼ਾਮ ਨੂੰ ਜਹਾਜ਼ ਦੇ ਮਲਬੇ ਨੇੜੇ ਪੁੱਜੇ। ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ, ਜਿਨ੍ਹਾਂ ਦੀ ਪਛਾਣ ਡੀ.ਐਨ.ਏ. ਜਾਂਚ ਮਗਰੋਂ ਹੀ ਕੀਤੀ ਜਾ ਸਕੇਗੀ। ਈਰਾਨ ਦੇ ਹਵਾਬਾਜ਼ੀ ਸੰਗਠਨ (ਓ.ਵੀ.ਏ.) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਓ.ਵੀ.ਏ. ਮੁਤਾਬਿਕ ਜਹਾਜ਼ ‘ਚ ਚਾਲਕ ਟੀਮ ਦੇ ਤਿੰਨ ਮੈਂਬਰ ਅਤੇ 8 ਨੌਜਵਾਨ ਲੜਕੀਆਂ ਸਵਾਰ ਸਨ। ਜਹਾਜ਼ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਹਾਂ ਤੋਂ ਇਸਤਾਂਬੁਲ ਜਾ ਰਿਹਾ ਸੀ। ਈਰਾਨ ਦੇ ਨਾਗਰਿਕ ਹਵਾਬਾਜ਼ੀ ਸੰਗਠਨ ਦੇ ਮੁਖੀ ਰਜ਼ਾ ਜ਼ਫ਼ਰਜਾਦੇਹ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗਿਆ ਹੈ।

Facebook Comments
Facebook Comment