• 10:34 am
Go Back

ਨਵੀਂ ਦਿੱਲੀ : ਰੂਸ ‘ਚ ਹੋਏ ਇੱਕ ਜਹਾਜ ਹਾਦਸੇ ‘ਚ 41 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ ਰੂਸ ਦੀ ਸਰਕਾਰੀ ਜਹਾਜ ਕੰਪਨੀ ਏਅਰਫਲੋਟ ਦੇ ਜਹਾਜ ‘ਚ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਜਹਾਜ ਨੂੰ ਹੰਗਾਮੀ ਹਾਲਾਤ ‘ਚ ਥੱਲੇ ਉਤਾਰਿਆ ਗਿਆ। ਜਾਣਕਾਰੀ ਮੁਤਾਬਕ ਉਸ ਸਮੇਂ ਜਹਾਜ ‘ਚ 78 ਵਿਅਕਤੀ ਸ਼ਾਮਲ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਇੱਕ ਚਾਲਕ ਦਲ ਦਾ ਵਿਅਕਤੀ ਵੀ ਸ਼ਾਮਲ ਹੈ। ਉੱਥੇ ਹੀ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਣ ਦੀ ਸ਼ੰਕਾਂ ਵੀ ਜਤਾਈ ਜਾ ਰਹੀ ਹੈ। ਜਹਾਜ ਰਾਜਧਾਨੀ ਮਾਸਕੋ ਤੋਂ ਉਤਰੀ ਸ਼ਹਿਰ ਮਰਮਾਸਕ ਜਾ ਰਿਹਾ ਸੀ।

Facebook Comments
Facebook Comment