• 11:00 am
Go Back

ਏਅਰਫੋਰਸ ਮੁਲਾਜ਼ਮ ਦੀ ਭਜਾ-ਭਜਾ ਕੇ ਕੀਤੀ ਕੁੱਟਮਾਰ

ਜਲੰਧਰ : ਕੁੱਟਮਾਰ ਦੀਆਂ ਇਹ ਤਸਵੀਰਾਂ ਜਲੰਧਰ ਦੀਆਂ ਹਨ ਜਿਥੇ ਕੁਝ ਨੌਜਵਾਨਾਂ ਵੱਲੋਂ ਇਕ ਏਅਰਫੋਰਸ ਦੇ ਮੁਲਾਜ਼ਮ ਦਾ ਸ਼ਰੇਆਮ ਕੁਟਾਪਾ ਚਾੜ੍ਹਿਆ ਗਿਆ। ਸਿਰਫ ਇਨ੍ਹਾਂ ਹੀ ਨਹੀਂ ਇਨ੍ਹਾਂ ਨੌਜਵਾਨਾਂ ਨੇ ਮੁਲਾਜ਼ਮ ਨੂੰ ਭਜਾ ਭਜਾ ਕੇ ਕੁਟਮਾਰ ਕੀਤੀ ਹੈ।

ਦੱਸ ਦੇਈਏ ਜਲੰਧਰ ਦੇ ਇਕ ਇਲਾਕੇ ’ਚ ਜਗਰਾਤੇ ਦੌਰਾਨ ਰਸਤਾ ਜਾਮ ਹੋਣ ਕਾਰਨ ਬੰਦ ਪਈ ਰੋੜ `ਤੇ ਦੋ ਕਾਰਾਂ ਵਿਚਕਾਰ ਟੱਕਰ ਹੋ ਗਈ, ਜਿਸ ਤੋਂ ਬਾਅਦ ਸ਼ਰਾਬ ਦੇ ਨਸ਼ੇ `ਚ ਧੁੱਤ ਤਿੰਨ ਨੌਜਵਾਨਾਂ ਨੇ ਏਅਰਫੋਰਸ ਦੇ ਉਕਤ ਮੁਲਾਜ਼ਮ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਮੁਲਾਜ਼ਮ ਲਹੂ ਲੁਹਾਨ ਹੋ ਗਿਆ, ਜਿਸ ਨੂੰ ਮੌਕੇ `ਤੇ ਮੌਜੂਦ ਇਲਾਕਾ ਵਾਸੀ ਜਦੋਂ ਬਚਾਉਣ ਆਏ ਤਾਂ ਉਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਲੋਕਾਂ `ਤੇ ਵੀ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਗੁੱਸੇ `ਚ ਆਏ ਇਲਾਕਾ ਵਾਸੀਆਂ ਨੇ ਤਿੰਨਾਂ ਨੌਜਵਾਨਾਂ ਦੀ ਜਮ ਕੇ ਛਿੱਤਰ ਪਰੇਡ ਕੀਤੀ।

ਉਧਰ ਮੌਕੇ `ਤੇ ਪਹੁੰਚੀ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਸ਼ਰੇਆਮ ਹੋਈ ਇਸ ਗੁੰਡਾਗਰਦੀ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Facebook Comments
Facebook Comment