• 4:51 pm
Go Back

ਮੁੰਬਈ : ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਹੁਣ ਕਪਿਲ ਸ਼ਰਮਾ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਉਨ੍ਹਾਂ ਦੇ ਸ਼ੋਅ ਦਾ ਨਵਾਂ ਸੀਜ਼ਨ 29 ਦਸੰਬਰ ਤੋਂ ਸ਼ੁਰੂ ਹੋਵੇਗਾ। ਪਹਿਲੇ ਐਪੀਸੋਡ ਵਿੱਚ ਫਿਲਮ ਸਿੰਬਾ ਦਾ ਪ੍ਰਮੋਸ਼ਨ ਕਰਨ ਲਈ ਰਣਵੀਰ ਸਿੰਘ, ਸਾਰਾ ਅਲੀ ਖਾਨ ਅਤੇ ਰੋਹਿਤ ਸ਼ੈੱਟੀ ਆਏ।

ਕਪਿਲ ਦੇ ਸ਼ੋਅ ਦਾ ਨਵਾਂ ਸੀਜਨ ਕਰੀਬ ਇੱਕ ਸਾਲ ਬਾਅਦ ਸ਼ੁਰੂ ਹੋ ਰਿਹਾ ਹੈl ਸ਼ੋਅ ਹਰ ਸ਼ਨੀਵਾਰ – ਐਤਵਾਰ ਰਾਤ ਸਾਢੇ 9 ਵਜੇ ਆਵੇਗਾ ਪਹਿਲੇ ਐਪੀਸੋਡ ਦੇ ਪ੍ਰੋਮੋ ਜਾਰੀ ਕੀਤੇ ਗਏ ਹਨ ਜਿਸ ਵਿੱਚ ਕਪਿਲ ਦੀ ਜੰਮਕੇ ਖਿਚਾਈ ਕੀਤੀ ਗਈ ਹੈl ਸਿੰਬਾ ਟੀਮ ਨੇ ਵੀ ਕਪਿਲ ਦੀ ਕਲਾਸ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੀl ਰਣਵੀਰ ਅਤੇ ਰੋਹਿਤ ਇਸ ਤੋਂ ਪਹਿਲਾਂ ਕਪਿਲ ਦੇ ਕੜੇ ਮੁਕਾਬਲੇਬਾਜ਼ ਸੁਨੀਲ ਗਰੋਵਰ ਦੇ ਸ਼ੋਅ ਕਾਨਪੁਰ ਵਾਲੇ ਖੁਰਾਨਾਜ਼ ਦੇ ਪਹਿਲੇ ਐਪੀਸੋਡ ਵਿੱਚ ਵੀ ਗਏ ਸਨ।

ਹਾਲ ਹੀ ਵਿੱਚ ਕਪਿਲ ਦੇ ਸ਼ੋਅ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ। ਕਪਿਲ ਦੇ ਇਸ ਸ਼ੋਅ ਦਾ ਨਾਮ ‘ਦ ਕਪਿਲ ਸ਼ਰਮਾ ਸ਼ੋਅ’ ਹੀ ਹੋਵੇਗਾ ਯਾਨੀ ਇੱਕ ਸ਼ੋਅ ਦੇ ਬ੍ਰੇਕ ਤੋਂ ਬਾਅਦ ਉਹ ਆਪਣੇ ਪੁਰਾਣੇ ਸ਼ੋਅ ਦੇ ਨਵੇਂ ਸੀਜ਼ਨ ਨੂੰ ਲੈ ਕੇ ਆ ਰਹੇ ਹਨl ਪਿਛਲੀ ਵਾਰ ਸ਼ੋਅ ਦਾ ਨਾਮ ਅਤੇ ਫ਼ਾਰਮੈਟ ਬਦਲ ਦਿੱਤਾ ਗਿਆ ਸੀ।

‘ਫ਼ੈਮਲੀ ਟਾਇਮ ਵਿਦ ਕਪਿਲ ਦੇ ਨਾਮ ਤੋਂ ਆਇਆ ਉਹ ਗੇਮ ਸ਼ੋਅ ਤਿੰਨ ਐਪੀਸੋਡ ਤੋਂ ਬਾਅਦ ਬੰਦ ਹੋ ਗਿਆ ਸੀ। ਸਲਮਾਨ ਖਾਨ , ਕਪਿਲ ਸ਼ਰਮਾ ਦੇ ਨਵੇਂ ਸ਼ੋਅ ਨੂੰ ਪ੍ਰੋਡਿਊਸ ਕਰਨ ਵਾਲੇ ਹਨ। ਪੂਰਾ ਖਾਨ ਖਾਨਦਾਨ ਪਹਿਲਾਂ ਹੀ ਕਪਿਲ ਦੇ ਸ਼ੋਅ ਦੀ ਸ਼ੂਟਿੰਗ ਕਰ ਚੁੱਕਿਆ ਹੈl ਉਨ੍ਹਾਂ ਨੇ ਕਪਿਲ ਅਤੇ ਸੁਨੀਲ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ।

Facebook Comments
Facebook Comment