• 9:43 am
Go Back

ਟੋਰਾਂਟੋ- ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਜਿੱਥੇ 16 ਜਨਵਰੀ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰਵਾ ਲਈ ਹੈ। 38 ਸਾਲਾਂ ਜਗਮੀਤ ਨੇ 27 ਸਾਲਾਂ ਗੁਰਕਿਰਨ ਕੌਰ ਓਨਟਰਾਈਓ ‘ਚ ਮੰਗਣੀ ਕਰਵਾਈ ਸੀ। ਇਸ ਨਿੱਜੀ ਪ੍ਰੋਗਰਾਮ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਰਕਿਰਨ ਕੌਰ ਜੋ ਕਿ ਕੈਨੇਡਾ ਦੀ ਇਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ ਅਤੇ ਇਹ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਜਾਣਕਾਰੀ ਮੁਤਾਬਕ ਜਗਮੀਤ ਸਿੰਘ 4 ਫਰਵਰੀ ਨੂੰ ਗੁਰਕਿਰਨ ਕੌਰ ਨਾਲ ਵਿਆਹ ਕਰਾ ਸਕਦੇ ਹਨ। ਵਿਆਹ ਪੂਰੇ ਪੰਜਾਬੀ ਰੀਤੀ-ਰਿਵਾਜ਼ਾਂ ਮੁਤਾਬਕ ਬਰੈਂਪਟਨ ‘ਚ ਹੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਗੁਆਂਢੀ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਵਿਆਹ ਤੋਂ ਬਾਅਦ 19 ਫਰਵਰੀ ਨੂੰ ਮੈਕਸੀਕੋ ਲਈ ਰਵਾਨਾ ਹੋਣਗੇ, ਜਿੱਥੇ ਉਹ ਇਕ ਨਿੱਜੀ ਰਿਸੈਪਸ਼ਨ ਪਾਰਟੀ ਆਰਗਨਾਈਜ਼ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਉਹ ਆਪਣਾ ਹਨੀਮੂਨ ਮੈਕਸੀਕੋ ‘ਚ ਮਨਾਉਣਗੇ।

Facebook Comments
Facebook Comment