• 10:48 am
Go Back

ਓਨਟਾਰੀਓ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਕੈਨੇਡਾ ਨੂੰ ਦਰਪੇਸ਼ ਅੱਤਵਾਦੀ ਖ਼ਤਰੇ ਨਾਲ ਸਬੰਧਤ ਰਿਪੋਰਟ ਵਿਚੋਂ ਸਿੱਖਾਂ ਦਾ ਜ਼ਿਕਰ ਹਟਾਏ ਜਾਣ ਤੱਕ ਇਸ ਨੂੰ ਸਰਕਾਰੀ ਵੈਬਸਾਈਟ ਤੋਂ ਹਟਾ ਦਿੱਤਾ ਜਾਵੇ।

ਜਗਮੀਤ ਸਿੰਘ ਨੇ ਲਿਖਿਆ ਕਿ ਬਿਨਾਂ ਕਿਸੇ ਸਬੂਤ ਤੋਂ ਰਿਪੋਰਟ ਵਿਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਮੁਲਕ ਲਈ ਖ਼ਤਰਾ ਦੱਸਣਾ ਚਿੰਤਾ ਦਾ ਵਿਸ਼ਾ ਹੈ। ਸਿੱਖਾਂ ਦਾ ਸਿੱਧੇ ਤੌਰ ‘ਤੇ ਜ਼ਿਕਰ ਹੋਣ ਕਾਰਨ ਕੈਨੇਡੀਅਨ ਲੋਕਾਂ ਦੇ ਮਨ ਵਿਚ ਸਵਾਲ ਪੈਦਾ ਹੋਣੇ ਲਾਜ਼ਮੀ ਹਨ, ਜਿਸ ਕਾਰਨ ਭਾਈਚਾਰੇ ਨੂੰ ਖ਼ਤਰਨਾਕ ਨਤੀਜਿਆਂ ਦਾ ਸਾਹਮਣਾ ਕਰਨ ਪੈ ਸਕਦਾ ਹੈ।

ਜਗਮੀਤ ਸਿੰਘ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਗੋਰੇ ਨੇ ਮਸਜਿਦ ਵਿਚੋਂ ਨਮਾਜ਼ ਪੜ੍ਹ ਕੇ ਬਾਹਰ ਆ ਰਹੇ ਮੁਸਲਮਾਨਾਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ ਮਾਸੂਮ ਬੱਚੇ ਅਤੇ ਬਜ਼ੁਰਗ ਨਮਾਜ਼ ਅਦਾ ਕਰਨ ਗਏ ਸਨ। ਇਸ ਹਮਲੇ ਵਿਚ ਤਕਰੀਬਨ 50 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਦੇ ਨਾਲ ਹੀ ਐਨ.ਡੀ.ਪੀ. ਆਗੂ ਨੇ ਅਮਰੀਕਾ ਦੇ ਓਕ ਕ੍ਰੀਕ ਗੁਰੂਦੁਆਰੇ ਵਿਚ ਹੋਈ ਗੋਲੀਬਾਰੀ ਦਾ ਜ਼ਿਕਰ ਵੀ ਕੀਤਾ, ਜਿਥੇ ਇਕ ਸਿਰਫਿਰੇ ਗੋਰੇ ਨੇ ਗੋਲੀਆਂ ਚਲਾ ਕੇ ਛੇ ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ। ਇਹ ਸਾਰੀਆਂ ਘਟਨਾਵਾਂ ਇਕ ਧਰਮ ਪ੍ਰਤੀ ਪੈਦਾ ਹੋਈ ਨਫ਼ਰਤ ਦਾ ਨਤੀਜਾ ਸਨ ਅਤੇ ਕੈਨੇਡਾ ਸਰਕਾਰ ਦੀ ਰਿਪੋਰਟ ਵੀ ਲੋਕ ਮਨਾਂ ਵਿਚ ਨਸਲੀ ਨਫ਼ਰਤ ਭੜਕਾਉਣ ਦਾ ਕੰਮ ਕਰ ਸਕਦੀ ਹੈ।

Facebook Comments
Facebook Comment