• 1:19 pm
Go Back

ਚੰਡੀਗੜ੍ਹ : ‘ਦੀ ਐਕਸੀਡੈਂਟਲ ਪ੍ਰਾਇਮ ਮਨੀਸਟਰ’ ਨੂੰ ਲੈ ਕੇ ਹਰ ਦਿਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਰਿਹਾ ਹੈ । ਜੀ ਹਾਂ! ਜਦੋਂ ਦਾ ਇਸ ਫਿਲਮ ਦਾ ਟਰੇਲਰ ਰੀਲੀਜ਼ ਹੋਇਆ ਹੈ ਉਦੋਂ ਤੋਂ ਮਾਹੌਲ ਤਨਾਅ ਪੂਰਣ ਹੋ ਰਿਹਾ ਹੈ । ਇਸ ਫਿਲਮ ਨੂੰ ਇੱਕ ਦਲ ਪੱਖੀ ਦਸਦੇ ਹੋਏ ਇਸ ਨੂੰ ਭਾਜਪਾ ਦੀ ਚਾਲ ਦੱਸਿਆ ਗਿਆ ਹੈ ਕਿਉਂਕਿ ਦੋਸ਼ ਹੈ ਕਿ ਇਸ ਫਿਲਮ ਵਿੱਚ ਡਾ ਮਨਮੋਹਨ ਸਿੰਘ ਦੇ ਅਸਲ ਜੀਵਨ ਦੀ ਸਚਾਈ ਨੂੰ ਨਹੀਂ ਦਿਖਾਇਆ ਗਿਆ ਅਤੇ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਫਿਲਮ ਦਾ ਅਸਲ ਮਕਸਦ ਸਿਰਫ ਆਉਣ ਵਾਲੀਆਂ ਚੋਣਾਂ ‘ਚ ਲੋਕਾਂ ਨੂੰ ਕਾਂਗਰਸ ਪ੍ਰਤੀ ਗੁਮਰਾਹ ਕਰਨਾ ਹੈ।

ਇਨ੍ਹਾਂ ਸਾਰੇ ਸਿਆਸੀ ਵਿਵਾਦਾਂ ਦੇ ਚਲਦਿਆਂ ਹੁਣ ਇਸ ‘ਚ ਕਾਨੂੰਨ ਦਾ ਤੜਕਾ ਲਗਦਾ ਵੀ ਨਜ਼ਰ ਆ ਰਿਹਾ ਹੈ। ਫਿਲਮ ‘ਚ ਮਸ਼ਹੂਰ ਅਦਾਕਾਰ ਅਨੁਪਮ ਖੇਰ ਜਿਸ ਨੇ ਡਾ ਮਨਮੋਹਨ ਸਿੰਘ ਦਾ ਕਿਰਦਾਰ ਨਭਾਇਆ ਹੈ ਤੇ ਇਹ ਗੱਲ ਉਸ ਲਈ ਮਹਿੰਗੀ ਸਾਬਿਤ ਹੋਣ ਜਾ ਰਹੀ ਹੈ ਕਿਉਂਕਿ ਇਸ ਕੰਮ ਲਈ ਉਸ ਦੇ ਖਿਲਾਫ ਐਫ ਆਈ ਆਰ ਦਰਜ਼ ਕੀਤੀ ਗਈ ਹੈ ਇੱਥੇ ਹੀ ਬੱਸ ਨਹੀਂ ਉਸ ਦੇ ਨਾਲ ਨਾਲ ਹੋਰ 14 ਅਦਾਕਾਰਾਂ ਤੇ ਵੀ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ਮੁਜੱਫਰਪੁਰ ਦੀ ਅਦਾਲਤ ਵਿੱਚ ਵਕੀਲ ਸੁਧੀਰ ਔਝਾ ਵੱਲੋਂ ਦਾਇਰ ਕੀਤੀ ਗਈ ਸਿਕਾਇਤ ਤੇ ਸੁਣਵਾਈ ਕਰਦਿਆਂ ਜੱਜ ਸੱਬਾ ਆਲਮ ਦੀ ਅਦਾਲਤ ਨੇ ਇਸ ਮਾਮਲੇ ਦੀ ਜਾਂਚ ਮੁਜੱਫਰਪੁਰ ਕਾਂਟੀ ਥਾਣਾ ਮੁਖੀ ਨੂੰ ਸੌਂਪ ਦਿੱਤੀ ਹੈ। ਵਕੀਲ ਸੁਧੀਰ ਔਝਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਦਾਲਤ ਨੇ ਥਾਣਾ ਮੁਖੀ ਨੂੰ ਇੰਨ੍ਹਾਂ ਸਾਰੇ ਕਲਾਕਾਰਾਂ ਦੇ ਵਿਰੁੱਧ ਆਈਪੀਸੀ ਦੀ ਧਾਰਾ 295, 293, 153, 153 ਏ, 504, 506,120 ਬੀ ਅਤੇ 34 ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕਰਨ ਲਈ ਕਿਹਾ ਹੈ। ਸ਼ਿਕਾਇਤ ਪੱਤਰ ਚ ਦੋਸ਼ ਲਾਏ ਗਏ ਹਨ ਕਿ ਇਸ ਫਿਲਮ ਚ ਡਾ ਮਨਮੋਹਨ. ਸਿੰਘ ਦੇ ਚਰਿੱਤਰ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇੱਥੇ ਹੀ ਬੱਸ ਨਹੀਂ ਦੋਸ਼ ਇਹ ਵੀ ਹਨ ਕਿ ਇਸ ਫਿਲਮ ‘ਚ ਡਾ ਮਨਮੋਹਨ ਸਿੰਘ ਦੇ ਨਾਲ ਨਾਲ ਹੋਰ ਬਹੁਤ ਸਾਰੇ ਆਗੂਆਂ ਦੇ ਚਰਿੱਤਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਇਸ ਫਿਲਮ ਰਾਂਹੀ ਪੂਰੇ ਦੇਸ਼ ਦੀ ਮਾਣ ਮਰਿਆਦਾ ਨੂੰ ਖਰਾਬ ਕੀਤਾ ਗਿਆ ਹੈ। ਇਸ ਲਈ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਅਦਾਕਾਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Facebook Comments
Facebook Comment