• 12:36 pm
Go Back

ਰਾਂਚੀ: ਲਾਲੂ ਪ੍ਰਸ਼ਾਦ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ‘ਚ ਸੀਬੀਆਈ ਦੀ ਸੈਸ਼ਨ ਕੋਰਟ ਵੱਲੋਂ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਪੰਜ ਲੱਖ ਰੁਪਇਆ ਜ਼ੁਰਮਾਨਾ ਕੀਤਾ ਗਿਆ ਹੈ। ਇਸ ਕੇਸ ਦਾ ਫੈਸਲਾ 12 ਸਾਲ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਵੀ ਚਾਰਾ ਘੁਟਾਲਾ ਮਾਮਲੇ ‘ਚ ਲਾਲੂ 6 ਵਾਰ ਜੇਲ੍ਹ ਜਾ ਚੁੱਕੇ ਹਨ।
ਜੇਕਰ ਇਸ ਘੁਟਾਲੇ ਦੇ ਅਹਿਮ ਪਹਿਲੂਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਇਹ ਮਾਮਲਾ 1996 ‘ਚ ਜਨਤਕ ਹੋਇਆ ਸੀ, ਇਸਦੀ ਕੁੱਲ ਰਕਮ 960 ਕਰੋੜ ਰੁਪਇਆ ਹੈ। 1997 ਦੇ ਵਿੱਚ ਲਾਲੂ ਯਾਦਵ ਸਮੇਤ ਬਾਕੀ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ।ਇਸੇ ਸਾਲ ਹੀ ਲਾਲੂ ਯਾਦਵ ਨੇ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਦੇ ਕੇ ਸੀਬੀਆਈ ਅੱਗੇ ਆਤਮ ਸਮਰਪਣ ਕੀਤਾ। 2000 ਦੇ ਵਿੱਚ ਰਾਬੜੀ ਦੇਵੀ ਨੂੰ ਵੀ ਚਾਰਾ ਘੁਟਾਲਾ ‘ਚ ਮੁਲਜ਼ਮ ਬਣਾਇਆ ਗਿਆ ਪਰ ਅਦਾਲਤ ਨੇ ਉਸਨੂੰ ਜ਼ਮਾਨਤ ਦੇ ਦਿੱਤੀ, 2002 ‘ਚ ਝਾਰਖੰਡ ਦੀ ਸੀਬੀਆਈ ਕੋਰਟ ‘ਚ ਲਾਲੂ ਯਾਦਵ ਵਿਰੁੱਧ ਟ੍ਰੈਲ ਸ਼ੁਰੂ ਕੀਤਾ।2013 ‘ਚ ਲਾਲੂ ਯਾਦਵ ਸਮੇਤ 47 ਲੋਕ ਚਾਰਾ ਘੁਟਾਲਾ ਮਾਮਲੇ ‘ਚ ਦੋਸ਼ੀ ਪਾਏ ਗਏ ਜਿੰਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ।ਇਸਦੇ ਬਾਅਦ ਲਾਲੂ ਯਾਦਵ ਸੁਪਰੀਮ ਕੋਰਟ ਚੋਂ ਜ਼ਮਾਨਤ ਲੈ ਕੇ ਜੇਲ੍ਹ ਚੋਂ ਬਾਹਰ ਆ ਗਏ। 2017 ਰਾਂਚੀ ਕੋਰਟ ਵੱਲੋਂ ਲਾਲੂ ਤੇ 17 ਹੋਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਚਾਰੇ ਘੁਟਾਲੇ ਦੇ 6 ਕੇਸ ਲਾਲੂ ਯਾਦਵ ਵਿਰੁੱਧ ਚੱਲ ਰਹੇ ਸਨ, ਜਿੰਨ੍ਹਾਂ ਚੋਂ 2 ‘ਚ ਲਾਲੂ ਦੋਸ਼ੀ ਕਰਾਰ ਦਿੱਤੇ ਗਏ ਹਨ।

Facebook Comments
Facebook Comment