• 8:14 am
Go Back

ਨਵੀ ਦਿੱਲੀ : ਸਰਾਫਾ ਬਾਜ਼ਾਰ ‘ਚ ਅੱਜ ਸੋਨਾ ਮਾਮੂਲੀ 15 ਰੁਪਏ ਵਧ ਕੇ 31,585 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨਾ ਹੀ ਵਧ ਕੇ 31,435 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਵਿਕਿਆ। ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ‘ਚ ਸੋਨਾ 330 ਰੁਪਏ ਸਸਤਾ ਹੋਇਆ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ ‘ਤੇ ਜਿਓਂ ਦੀ ਤਿਓਂ ਟਿਕੀ ਹੋਈ ਹੈ। ਉੱਥੇ ਹੀ ਸੋਨੇ ਦੀ ਕੀਮਤ ਦੇ ਉਲਟ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ‘ਚ ਨਰਮੀ ਦੇਖਣ ਨੂੰ ਮਿਲੀ। ਇਹ 250 ਰੁਪਏ ਦਾ ਗੋਤਾ ਲਾ ਕੇ 40,750 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਘਰੇਲੂ ਬਾਜ਼ਾਰ ‘ਚ ਜਿਊਲਰਾਂ ਦੀ ਮੰਗ ਠੀਕ-ਠਾਕ ਰਹਿਣ ਅਤੇ ਡਾਲਰ ਦੇ ਕਮਜ਼ੋਰ ਹੋਣ ਨਾਲ ਸੋਨੇ ਦੀ ਕੀਮਤ ਨੂੰ ਸਮਰਥਨ ਮਿਲਿਆ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ ‘ਚ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦੇ ਸੰਕੇਤ ਮਿਲਣ ਨਾਲ ਵੀ ਸੋਨੇ ‘ਚ ਸੁਧਾਰ ਦੇਖਣ ਨੂੰ ਮਿਲਿਆ ਹੈ। ਕੌਮਾਂਤਰੀ ਪੱਧਰ ‘ਤੇ ਸਿੰਗਾਪੁਰ ‘ਚ ਸੋਨਾ 0.09 ਫੀਸਦੀ ਚੜ੍ਹ ਕੇ 1,268 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਇਸ ਦੌਰਾਨ ਅਮਰੀਕੀ ਸੋਨਾ 0.05 ਫੀਸਦੀ ਵਧ ਕੇ 1,271.10 ਡਾਲਰ ਪ੍ਰਤੀ ਔਂਸ ‘ਤੇ ਦਿਸਿਆ ਅਤੇ ਚਾਂਦੀ ਵੀ 0.6 ਫੀਸਦੀ ਚੜ੍ਹ ਕੇ 16.43 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ।

Facebook Comments
Facebook Comment