• 23:37 PM
Go Back

ਗੁਜਰਾਤ: ਗੁਜਰਾਤ ਦੇ ਪੰਚਮਹਿਲ ਜ਼ਿਲੇ ‘ਚ ਇਕ ਕਾਰ ਦੇ ਪਲਟ ਜਾਣ ਨਾਲ ਇਕੋ ਪਰਿਵਾਰ ਦੇ ਸੱਤ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਜ਼ਿਲੇ ਦੇ ਗੋਧਰਾ ਇਲਾਕੇ ਨੇੜੇ ਹਾਲੋਲ ਤੋਂ ਬੋਡੇਲੀ ਜਾ ਰਹੀ ਉਕਤ ਮੰਦਭਾਗੀ ਕਾਰ ਦਾ ਇਕ ਪਹੀਆ ਬਾਹਰ ਨਿਕਲ ਗਿਆ, ਜਿਸ ਕਾਰਨ ਕਾਰ ਪਲਟ ਕੇ ਸੜਕ ਕੰਢੇ ਇਕ ਛੱਪੜ ‘ਚ ਜਾ ਡਿੱਗੀ। ਮ੍ਰਿਤਕ 7 ਬੱਚਿਆਂ ਦੀ ਉਮਰ 7 ਤੋਂ 17 ਸਾਲ ਦੇ ਦਰਮਿਆਨ ਦੱਸੀ ਗਈ ਹੈ। ਸਾਰੇ ਬੱਚੇ ਕਿਸੇ ਕੰਮ ਹਾਲੋਲ ਗਏ ਹੋਏ ਸਨ ਅਤੇ ਉਥੋਂ ਵਾਪਸ ਆਪਣੇ ਪਿੰਡ ਬੋਡੇਲੀ ਆ ਰਹੇ ਸਨ। ਜਦਕਿ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ। ।

Facebook Comments
Facebook Comment