• 5:47 pm
Go Back

ਚੰਡੀਗੜ੍ਹ: ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਹੁਣ ਰਿਲੀਜ਼ ਹੋ ਚੁੱਕੀ ਹੈ ਤੇ ਇਹ ਕਹਿਣਾ ਬਿਲਕੁਲ ਵੀ ਗ਼ਲਤ ਨਹੀਂ ਹੋਵੇਗਾ ਕਿ ਇਹ ਹੁਣ ਤੱਕ ਦੀ ਪਾਲੀਵੁੱਡ ਦੀ ਸਭ ਤੋਂ ਵਧੀਆ ਰੋਮ-ਕੋਮ ਹੈ। ਪੰਜਾਬੀ ਫ਼ਿਲਮਾਂ ਹਮੇਸ਼ਾ ਤੋਂ ਹੀ ਮਲਟੀ ਸਟਾਰ ਰਹੀਆਂ ਹਨ। ਇਸੇ ਟਰੇਂਡ ਨੂੰ ਤੋੜਦੇ ਹੋਏ, ਲਿਓਸਟ੍ਰਾਇਡ ਐਂਟਰਟੇਨਮੇਟ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਰਿਲੀਜ਼ ਕੀਤੀ ਹੈ ਜਿਸ ਚ ਸਿਰਫ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਹਨ।

ਇਹ ਵੀ ਪਹਿਲੀ ਵਾਰ ਹੈ ਕਿ ਕੋਈ ਪੰਜਾਬੀ ਫਿਲਮ ਸਿਰਫ ਇੱਕ ਦਿਨ ਦੀ ਕਹਾਣੀ ਨੂੰ ਬਿਆਨ ਕਰ ਰਹੀ ਹੈ। ਸਾਰੀ ਫਿਲਮ ‘ਚ ਦੋਨੋਂ ਕਿਰਦਾਰ ਇੱਕ ਹੀ ਕਪੜਿਆਂ ‘ਚ ਹਨ ਜੋ ਦਰਸ਼ਕਾਂ ਦਾ ਖਾਸ ਧਿਆਨ ਖਿੱਚ ਰਹੀ ਹੈ। ਇਹ ਫਿਲਮ ਕਹਾਣੀ, ਅਦਾਕਾਰੀ, ਕਾਮੇਡੀ ਅਤੇ ਸੰਗੀਤ ਹਰ ਪੱਖੋਂ ਜਬਰਦਸਤ ਹੈ।
ਫਿਰ ਵੀ ਫਿਲਮ ‘ਚ ਸਭ ਤੋਂ ਜਿਆਦਾ ਉਜਾਗਰ ਹੁੰਦੀ ਹੈ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਕੈਮਿਸਟ੍ਰੀ।

ਇਹਨਾਂ ਦੋਨਾਂ ਦੀ ਕੈਮਿਸਟ੍ਰੀ ਦਰਸ਼ਕਾਂ ਵੱਲੋਂ ਸਭ ਤੋਂ ਜਿਆਦਾ ਸਰਾਹੀ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਦੇ ਨਾਲ ਹੀ ਦਰਸ਼ਕ ਫਿਲਮ ਨੂੰ ਦੇਖਣ ਲਈ ਉਤਸਾਹਿਤ ਸਨ ਅਤੇ ਖੁਸ਼ਕਿਸਮਤੀ ਨਾਲ ਫਿਲਮ ਨੇ ਦਰਸ਼ਕਾਂ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਦੋਸਤੀ ਅਤੇ ਕਾਮੇਡੀ ਟਾਇਮਿੰਗ ਦਰਸ਼ਕਾਂ ਨੂੰ ਖੂਬ ਹਸਾਉਂਦੀ ਅਤੇ ਆਪਣੇ ਨਾਲ ਜੋੜਦੀ ਹੈ।

ਸਿਰਫ ਫਿਲਮ ਚ ਹੀ ਨਹੀਂ ਬਲਕਿ ਪ੍ਰਮੋਸ਼ਨਸ ਦੇ ਦੌਰਾਨ ਵੀ ਦੋਨਾਂ ਨੇ ਖੂਬ ਮਸਤੀ ਕੀਤੀ। ਇਹਨਾਂ ਦੀ ਕੈਮਿਸਟ੍ਰੀ ਦੇ ਬਿਨਾ ਗਿੱਪੀ ਗਰੇਵਾਲ ਦੀ ਅੰਮ੍ਰਿਤਸਰੀ ਬੋਲੀ ‘ਤੇ ਪਕੜ ਨੇ ਫਿਲਮ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਅਤੇ ਦੋਨੋ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਆਪਣੇ ਆਪਣੇ ਕਿਰਦਾਰਾਂ #ਅੰਬਰਸਰੀਆ ਅਤੇ @ਚੰਡੀਗੜ੍ਹ ਵਾਲੀ ‘ਚ ਬਿਲਕੁਲ ਰੱਚ ਗਏ।

Facebook Comments
Facebook Comment