• 4:55 pm
Go Back

ਰੂਪਨਗਰ: ਲੋਕ ਸਭਾ ਚੋਣਾਂ ਦੌਰਾਨ ਸਿਆਸੀ ਆਗੂਆਂ ਵਲੋਂ ਦਲ ਬਦਲਣ ਦੌਰ ਲਗਾਤਰ ਜਾਰੀ ਹੈ ਪਿਛਲੇ ਦਿਨੀ ‘ਆਪ’ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ‘ਆਪ’ ਦੇ ਵਰਕਰਾਂ ਦਾ ਗੁੱਸਾ ਸੱਤਵੇ ਅਸਮਾਨ ‘ਤੇ ਹੈ। ਸੋਮਵਾਰ ਨੂੰ ਆਮ ਆਦਮੀ ਦੇ ਵਰਕਰਾਂ ਵਲੋਂ ਸੰਦੋਆ ਦੇ ਪਿੰਡ ਤੱਕ ਅਰਥੀ ਫੂਕ ਰੈਲੀ ਕੱਢੀ ਗਈ ਤੇ ਉੇਸ ਦੇ ਖਿਲਾਫ਼ ਜੰਮ ਕੇ ਨਆਰੇਬਾਜ਼ੀ ਕੀਤੀ ਗਈ। ਵਰਕਰਾਂ ਦਾ ਕਹਿਣਾ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਤੇ ਸੰਦੋਆ ਨੇ ਜ਼ਮੀਰ ਵੇਚ ਕੇ ਕਾਂਗਰਸ ਨਾਲ ਸਮਝੋਤਾ ਕੀਤਾ ਹੈ। ਇਸ ਸਮੇਂ ਮਾਹੌਲ ਪੂਰਾ ਤਣਾਅਪੂਰਨ ਹੋ ਗਿਆ , ਵਰਕਰਾਂ ਨੂੰ ਰੋਕਣ ਲਈ ਪੂਰਾ ਪਿੰਡ ਛਾਉਣੀ ‘ਚ ਤਬਦੀਲ ਹੋ ਗਿਆ।

ਦੱਸ ਦੇਈਏ ਕਿ ਸੰਦੋਆ ਤੋਂ ਪਹਿਲਾਂ ‘ਆਪ’ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਸੀ ਤੇ ਹੁਣ ਕਾਂਗਰਸ ਦੇ ਲੀਡਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਹੋਰ ਵੀ ‘ਆਪ’ ਕਈ ਲੀਡਰ ਕਾਂਗਰਸ ‘ਚ ਆਉਣ ਨੂੰ ਉਤਾਵਲੇ ਹਨ। ਇੱਕ ਪਾਸੇ ਲੋਕ ਸਭਾ ਚੋਣਾਂ ਸਿਰ ‘ਤੇ ਨੇ , ਜਿਸ ਦਾ ਖਮਿਆਜ਼ਾ ‘ਆਪ’ ਨੂੰ ਇਹਨਾਂ ਚੋਣਾਂ ਭੁਗਤਣਾ ਪੈ ਸਕਦਾ ਹੈ।

Facebook Comments
Facebook Comment