• 8:17 am
Go Back

ਸੰਗਰੂਰ : ਆਮ ਆਦਮੀ ਪਾਰਟੀ ਦੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜੋ ਲੋਕ ਇਹ ਦਾਅਵਾ ਕਰ ਰਹੇ ਹਨ ਕਿ ‘ਆਪ’ ਨਾਲ ਜੁੜੇ ਐਨ.ਆਰ.ਆਈ. ਪਾਰਟੀ ਨਾਲੋਂ ਟੁੱਟ ਚੁੱਕੇ ਹਨ ਉਹ ਬਿਲਕੁਲ ਗਲਤ ਹਨ ਕਿਉਂਕਿ ਦੁਨੀਆਂ ਭਰ ਦੇ ਐਨ.ਆਰ.ਆਈ. ਅੱਜ ਵੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨਾਲ ਸਹਿਮਤ ਹੋ ਕੇ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਚੀਮਾ ਅਨੁਸਾਰ ਐਨ.ਆਰ.ਆਈ. ਭਰਾ ਆਮ ਆਦਮੀ ਪਾਰਟੀ ਨਾਲ ਇਸ ਲਈ ਜੁੜੇ ਸਨ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਜਿਸ ਤਰ੍ਹਾਂ ਇੰਗਲੈਂਡ ਅਤੇ ਕੈਨੇਡਾ ਵਿੱਚ ਸਿੱਖਿਆ ਅਤੇ ਸਿਹਤ ਦਾ ਸਿਸਟਮ ਹੈ ਉਹ ਸਿਸਟਮ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਲੈ ਕੇ ਆਉਣਗੇ ਅਤੇ ਉਹ ਸੁਧਾਰ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਕਰ ਰਹੀ ਹੈ ਜਿਸ ਕਾਰਨ ਐਨ.ਆਰ.ਆਈ. ਆਮ ਆਦਮੀ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਪੱਤਰਕਾਰਾਂ ਵਲੋਂ ਵਿਦੇਸ਼ਾਂ ਵਿੱਚ ਵਸੇ ਸੈਂਕੜੇ ਐਨ.ਆਰ.ਆਈਆਂ ਵਲੋਂ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਜਤਾਏ ਗਏ ਰੋਸ ਦੇ ਸਬੰਧ ਵਿਚ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੋਸ਼ ਲਾਉਣਾ ਰਾਜਨੀਤੀ ਵਿੱਚ ਲਗਾਤਾਰ ਚਲਦਾ ਰਹਿੰਦਾ ਹੈ ਤੇ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਐਨ.ਆਰ.ਆਈ. ਭਰਾ ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਚੁੱਕੇ ਹਨ ਕਿਉਂਕਿ ਐਨ.ਆਰ.ਆਈ. ਭਰਾਵਾਂ ਨਾਲ ਉਨ੍ਹਾਂ ਦੀ ਲਗਾਤਾਰ ਗੱਲ ਹੁੰਦੀ ਆ ਰਹੀ ਹੈ।

ਪੰਚਾਇਤ ਇਲੈਕਸ਼ਨ ਲੜਨ ਸਬੰਧੀ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਇਨ੍ਹਾਂ ਇਲੈਕਸ਼ਨਾਂ ਸਬੰਧੀ ਫੈਸਲਾ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਵਿਚ ਕੀਤਾ ਜਾਵੇਗਾ ਕਿ ਇਹ ਇਲੈਕਸ਼ਨ ਲੜਨੀ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਜੋ ਲੋਕ ਪੰਚਾਇਤੀ ਚੋਣਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਕਹਿ ਰਹੇ ਹਨ ਉਹ ਬਿਲਕੁਲ ਗਲਤ ਹੈ ਕਿਉਂਕਿ ਪੰਚਾਇਤੀ ਚੋਣਾਂ ਦੇ ਮੁੱਦੇ ਵੱਖਰੇ ਹੁੰਦੇ ਹਨ ਤੇ ਪਿੰਡ ਪੱਧਰ ਦੇ ਹੁੰਦੇ ਹਨ ਜਦਕਿ ਲੋਕ ਸਭਾ ਚੋਣਾਂ ਦੇ ਮੁੱਦੇ ਦੇਸ਼ ਪੱਧਰ ਦੇ ਹੁੰਦੇ ਹਨ।

Facebook Comments
Facebook Comment