• 4:46 pm
Go Back

ਰੂਸ : ਅੱਜ ਦੇ ਸਮੇਂ ‘ਚ ਹਰ ਕੋਈ ਹੀ ਇੱਕ ਦੂਜੇ ਤੋਂ ਸੋਹਣਾ ਦਿਖਣਾ ਚਾਹੁੰਦਾ ਹੈ ਤੇ ਇਸ ਲਈ ਉਹ ਹਰ ਕੋਸ਼ਿਸ਼ ਵੀ ਕਰਦਾ ਹੈ। ਪਰ ਕੀ ਤੁਸੀਂ ਕਦੀ ਦੇਖਿਆ ਹੈ ਕਿ ਉਹੀ ਸੁੰਦਰਤਾ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਉਹ ਕਿਸੇ ਲਈ ਵਰਧਾਨ ਨਾ ਹੁੰਦਿਆਂ ਬਲਕਿ ਉਸ ਲਈ ਦੁੱਖ ਦਾ ਕਾਰਨ ਬਣ ਜਾਵੇ? ਅੱਜ ਜਿਸ ਘਟਨਾ ਤੋਂ ਤੁਹਾਨੂੰ ਅਸੀਂ ਰੂਬਰੂ ਕਰਵਾਉਣ ਜਾ ਰਹੇ ਹਾਂ ਉਹ ਕੁਝ ਅਜਿਹੀ ਹੀ ਘਟਨਾ ਹੈ ਜਿਸ ‘ਚ ਸੁੰਦਰਤਾ ਇੱਕ ਕੁੜੀ ਲਈ ਵਰਧਾਨ ਨਾ ਹੁੰਦਿਆਂ ਹੋਇਆ ਦੁੱਖਾਂ ਦਾ ਕਾਰਨ ਬਣ ਗਈ ਹੈ। ਇਹ ਮਾਮਲਾ ਹੈ ਰੂਸ ਦਾ ਜਿੱਥੇ ਬਾਰਬੀ ਡਾੱਲ ਦੇ ਨਾਮ ਨਾਲ ਜਾਣੀ ਜਾਂਦੀ ਰਸ਼ੀਅਨ ਕੁੜੀ ਐਂਜਲਿਕਾ ਕੋਨੋਵਾ ਆਪਣੀ ਸੁੰਦਰਤਾ ਕਾਰਨ ਬੇਹੱਦ ਪ੍ਰੇਸ਼ਾਨ ਹੈ ਕਿਉਂਕਿ ਇਸੇ ਸੁੰਦਰਤਾ ਕਾਰਨ ਹੀ ਉਸ ਨੂੰ ਆਪਣੇ ਹੀ ਘਰ ‘ਚ ਜੇਲ੍ਹ ਹੋ ਗਈ ਹੈ।

ਦੱਸ ਦਈਏ ਕਿ ਇਸ ਰਸ਼ੀਅਨ ਬਾਰਬੀ ਦੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਕੋਨੋਵਾ ਬਿਲਕੁਲ ਹੀ ਬਾਰਬੀ ਡਾਲ ਵਾਂਗ ਦਿਖ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਰਸ਼ੀਅਨ ਕੁੜੀ ਨੇ ਬਾਰਬੀ ਡਾਲ ਦਿਖਣ ਲਈ ਕਦੀ ਕੋਈ ਪਲਾਸਟਿਕ ਸਰਜ਼ਰੀ ਨਹੀਂ ਕਰਵਾਈ, ਬਲਕਿ ਉਹ ਕੁਦਰਤੀ ਢੰਗ ਨਾਲ ਹੀ ਬਚਪਨ ਤੋਂ ਅਜਿਹੀ ਦਿਖਦੀ ਹੈ। ਜਾਣਕਾਰੀ ਮੁਤਾਬਿਕ ਕੋਨੋਵਾ ਜਦ ਵੀ ਘਰ ਤੋਂ ਬਾਹਰ ਜਾਂਦੀ ਹੈ ਤਾਂ ਲੜਕਿਆਂ ਵੱਲੋਂ ਉਸ ਨੂੰ ਦੇਖਣਾ ਕੋਨੋਵਾ ਦੇ ਘਰ ਵਾਲਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਜਿਸ ਕਾਰਨ ਉਹ ਕੋਨੋਵਾ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ। ਇਸ ਦੀ ਵਜਾਏ ਜੋ ਵੀ ਘਰ ਦਾ ਕੰਮ ਹੁੰਦਾ ਹੈ ਉਹ ਕੋਨੋਵਾ ਦੀ ਮਾਂ ਵੱਲੋ ਹੀ ਕੀਤਾ ਜਾਂਦਾ ਹੈ। ਦੁੱਖਾਂ ਦਾ ਕਾਰਨ ਬਣੀ ਕੋਨੋਵਾ ਦੀ ਇਸ ਸੁੰਦਰਤਾ ਨੇ ਉਸ ਦੀ ਅਜ਼ਾਦੀ ਨੂੰ ਖੋਹ ਲਿਆ ਹੈ ਅਤੇ ਇਸੇ ਕਾਰਨ ਹੀ ਉਹ ਆਪਣੇ ਘਰ ਵਿੱਚ ਇਕ ਕੈਦੀ ਵਾਂਗ ਕੈਦ ਹੋ ਕੇ ਜੀਅ ਰਹੀ ਹੈ।

Facebook Comments
Facebook Comment