• 6:21 am
Go Back

ਨਵੀਂ ਦਿੱਲੀ:ਖ਼ਾਲਿਸਤਾਨ ਦੀ ਮੰਗ 2020 ਕਰਕੇ ਮਸ਼ਹੂਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਕਰਤਾ ਧਰਤਾ ਗੁਰਪਤਵੰਤ ਸਿੰਘ ਪੰਨੂੰ ਦਾ ਟਵਿੱਟਰ ਖਾਤਾ ਬੰਦ ਕਰ ਦਿੱਤਾ ਗਿਆ ਹੈ। ਮਾਈਕਰੋਬਲੌਗਿੰਗ ਵੈੱਬਸਾਈਟ ਟਵਿੱਟਰ ਵੱਲੋਂ ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਅਕਾਊਂਟ ਜਾਮ ਕਰਨ ਨੂੰ ਅਮਰੀਕਾ ਵਿੱਚ ਮਨਜੀਤ ਸਿੰਘ ਜੀਕੇ ਉੱਪਰ ਹਮਲਾ ਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਸਐਫਜੇ ਨੇ ਕਿਹਾ ਕਿ ਪੰਨੂ ਦਾ ਟਵਿੱਟਰ ਅਕਾਊਂਟ ਬਲਾਕ ਕਰਨ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ।

ਜ਼ਿਕਰਯੋਗ ਹੈ ਕਿ ਪੰਨੂ ਨੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਰੈਫ਼ਰੰਡਮ ਦੀ ਹਮਾਇਤ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਅਮਰੀਕਾ, ਯੂਰੋਪ ਤੇ ਕੈਨੇਡਾ ਦੇ ਕਿਸੇ ਵੀ ਗੁਰਦਆਰਿਆ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਭਾਰਤ ਵਾਪਸ ਪਰਤੇ ਜੀਕੇ ਨੇ ਐਸਐਫਜੇ ਦੀ ਧਮਕੀ ਨੂੰ ਖਾਰਜ ਕੀਤਾ ਤੇ ਕਿਹਾ ਕਿ ਉਹ ਸੰਵਿਧਾਨਕ ਮਰਿਆਦਾ ਵਿੱਚ ਰਹਿ ਕੇ ਸਿੱਖਾਂ ਦੇ ਹੱਕਾਂ ਲਈ ਖੜ੍ਹਨਗੇ।

Facebook Comments
Facebook Comment