• 2:04 pm
Go Back

ਨਵੀਂ ਦਿੱਲੀ: ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਉਤਾਰਣ ਮਗਰੋਂ ਪੰਜਾਬ ਦੀ ਸਿਆਸਤ ਵਿਚ ਖਲਬਲੀ ਮਚ ਗਈ ਸੀ ਜਿਸ ਦੇ ਚਲਦਿਆ ਸੁਖਪਾਲ ਖਹਿਰਾ ਵਲੋਂ ਵੀਰਵਾਰ ਨੂੰ ਬਠਿੰਡਾ ਚ ਕਨਵੈਨਸ਼ਨ ਰੱਖੀ ਗਈ ਜਿਸ ਵਿਚ ਲੋਕਾਂ ਦਾ ਭਾਰੀ ਮਾਤਰਾ ਵਿੱਚ ਇਕੱਠ ਦੇਖਣ ਨੂੰ ਮਿਲਿਆ। ਉਥੇ ਹੀ ਦੂਜੇ ਪਾਸੇ ਪੰਜਾਬ ਦੇ ‘ਆਪ’ ਪਾਰਟੀ ਦੇ 13 ਵਿਧਾਇਕ ਸੰਸਦ ਮੈਂਬਰ ਭਗਵੰਤ ਮਾਨ ਦਾ ਹਾਲ ਜਾਣਨ ਲਈ ਦਿੱਲੀ ਪਹੁੰਚੇ। ਦੱਸਣਾ ਚਾਹੁੰਦੇ ਹਾਂ ਕਿ ਬਠਿੰਡਾ ‘ਚ ਖਹਿਰਾ ਵੱਲੋਂ ਕਨਵੈਨਸ਼ਨ ਕੀਤੀ ਗਈ ਪਰ ਇਨ੍ਹਾਂ ਵਿਧਾਇਕਾਂ ਨੇ ਕਨਵੈਨਸ਼ਨ ਦੀ ਬਜਾਏ ਪਾਰਟੀ ਸੰਸਦ ਵਿਧਾਇਕ ਅਤੇ ਕਰੀਬੀ ਸਾਥੀ ਭਗਵੰਤ ਮਾਨ ਦਾ ਹਾਲ ਜਾਣਨਾ ਜ਼ਿਆਦਾ ਜ਼ਰੂਰੀ ਸਮਝਿਆ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਭਗਵੰਤ ਮਾਨ ਦੀ ਗੁਰਦੇ ‘ਚ ਪੱਥਰੀ ਹੋਣ ਕਰਕੇ ਜ਼ਿਆਦਾ ਸਿਹਤ ਵਿਗੜ ਗਈ, ਜਿਸ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਆਰ.ਐੈੱਮ.ਐੈੱਲ. ਹਸਪਤਾਲ ‘ਚ ਦਾਖਲ ਕੀਤਾ ਗਿਆ ਹੈ। ਇਸ ਮੌਕੇ ‘ਤੇ ਉਨ੍ਹਾਂ ਦਾ ਹਾਲ ਜਾਣਨ ਲਈ ਆਪ ਪਾਰਟੀ ‘ਚ ਖਹਿਰਾ ਦੀ ਜਗ੍ਹਾ ਬਣਾਏ ਗਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰ ਵੀ ਕਈ ਵਿਧਾਇਕ ਦਿੱਲੀ ਪਹੁੰਚੇ।

Facebook Comments
Facebook Comment