Go Back

ਸੁਨਾਮ: ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸੁਨਾਮ ਪਹੁੰਚੇ ਤਾਂ ਸੰਗਰੂਰ ਰੇਲਵੇ ਸਟੇਸ਼ਨ ਤੇ ਪਹੁੰਚਦਿਆਂ ਹੀ ਸੀ.ਐੱਮ. ਕੇਜਰੀਵਾਲ ਨੂੰ ਪੱਤਰਕਾਰਾਂ ਨੇ ਘੇਰ ਲਿਆ। ਪੱਤਰਕਾਰ ਕੇਜਰੀਵਾਲ ਤੋਂ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਤਾਜ਼ਾ ਸਿਆਸੀ ਘਟਨਾਕ੍ਰਮ ਤੇ ਉੱਤਰ ਲੈਣਾ ਚਾਹੁੰਦੇ ਸਨ, ਪਰ ਮੁੱਖ ਮੰਤਰੀ ਕੇਜਰੀਵਾਲ ਨੇ ਸਿਰਫ ਉਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਹੀ ਮੁਨਾਸਿਬ ਸਮਝਿਆ। ਜਿਨ੍ਹਾਂ ਸਵਾਲਾਂ ਜਾਂ ਜਿਨ੍ਹਾਂ ਸਵਾਲਾਂ ਦੇ ਜਵਾਬਾਂ ਦਾ ਸਬੰਧ ਦਿੱਲੀ ਨਾਲ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਨਾਂ ਪਟਿਆਲਾ ਚ ਧਰਨੇ ਤੇ ਬੈਠੇ ਅਧਿਆਪਕਾਂ ਲਈ ਕੁੱਝ ਬੋਲਿਆ, ਅਤੇ ਨਾ ਹੀ ਸੁਖਪਾਲ ਖਹਿਰਾ ਅਤੇ ਆਪ ਵਿਚਲੀ ਖਿੱਚੋਤਾਣ ਬਾਰੇ, ਹਾਂ ਉਹ ਪੰਜਾਬ ਅਤੇ ਹਰਿਆਣਾ ਆਦਿ ਸੂਬਿਆਂ ਚ ਸਾੜੀ ਗਈ ਪਰਾਲੀ ਦੇ ਮੁੱਦੇ ਤੇ ਕਾਫੀ ਲੰਮਾ ਭਾਸ਼ਣ ਜ਼ਰੂਰ ਦੇ ਗਏ ਕਿਉਂਕਿ ਦਿੱਲੀ ਚ ਇਕੱਠੀ ਹੋਣ ਵਾਲੀ ਸਮੋਗ ਦਾ ਜ਼ਿੰਮਾ ਅਕਸਰ ਪੰਜਾਬ ਚ ਸਾੜੀ ਜਾਣ ਵਾਲੀ ਪਰਾਲੀ ਨੂੰ ਦਿੱਤਾ ਜਾਂਦਾ ਹੈ।
ਹਾਲਾਂਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਪਰਾਲੀ ਸਾੜੇ ਜਾਣ ਨਾਲ ਕਾਫੀ ਫਰਕ ਪੈਂਦਾ ਨਜ਼ਰ ਆਇਆ ਪਰ ਸੁਖਪਾਲ ਖਹਿਰਾ ਅਤੇ ਪੰਜਾਬ ਚ ਬੈਠੇ ਆਪਣੇ ਹਮਾਇਤੀ ਆਗੂਆਂ ਬਾਰੇ ਪੁੱਛੇ ਸਵਾਲਾਂ ਨੂੰ ਟਾਲ ਕੇ ਉਹ ਅੱਗੇ ਵਧ ਗਏ।
ਪਹਿਲਾਂ ਐੱਸ.ਵਾਈ.ਐੱਲ. ਮੁੱਦੇ ਤੇ ਪੰਜਾਬ ਖਿਲਾਫ ਬਿਆਨ ਦੇਣਾ ਅਤੇ ਹੁਣ ਪੰਜਾਬ ਮਾਮਲਿਆਂ ਤੇ ਚੁੱਪੀ ਧਾਰਨਾ, ਕਿਤੇ ਨਾ ਕਿਤੇ ਸਾਫ ਸੰਕੇਤ ਦਿੰਦਾ ਹੈ ਕਿ ਕੇਜਰੀਵਾਲ ਨੂੰ ਹੁਣ ਪੰਜਾਬ ਨਾਲ ਜੁੜੇ ਮਾਮਲਿਆਂ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਰਹੀ। ਹੁਣ ਇਸ ਨੂੰ ਆਮ ਆਦਮੀ ਪਾਰਟੀ ਅਤੇ ਖਹਿਰਾ ਵਿਚਾਲੇ ਛਿੜਿਆ ਕਾਟੋ ਕਲੇਸ਼ ਕਹਿ ਲਵੋ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਕੇਜਰੀਵਾਲ ਦਾ ਸਿਰਫ ਦਿੱਲੀ ਤੇ ਧਿਆਨ ਕੇਂਦਰਤ ਕਰਨਾ।

Facebook Comments
Facebook Comment