• 5:21 am
Go Back

ਚੰਡੀਗੜ੍ਹ: ਆਮ ਆਾਦਮੀ ਪਾਰਟੀ ਵੱਲੋਂ ਬਠਿੰਡਾ ‘ਚ ਕਨਵੈਨਸ਼ਨ ਕਰ ਰਹੇ ਖਹਿਰਾ ਦੇ ਪੱਖ ‘ਚ ਆਉਣ ਵਾਲੀ ਜਨਤਾ ਨੂੰ ਰੋਕਣ ਲਈ ਬਹੁਤ ਹੱਥ ਪੈਰ ਮਾਰੇ ਜਾ ਰਹੇ ਹਨ। ਇਸ ‘ਤੇ ਚਲਦਿਆਂ ਕੇਜਰੀਵਾਲ ਨੇ ਅੱਜ ਪੰਜਾਬ ਦੇ ਆਪ ਵਿਧਾਇਕ ਨੂੰ ਦਿੱਲੀ ਬੁਲਾਇਆ ਹੈ। ਇਸ ‘ਤੇ ਚਲਦਿਆਂ ਨਵੇਂ ਬਣੇ ਵਿਰੋਧੀ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਸੁਖਪਾਲ ਸਿੰਘ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਚੀਮਾ ਨੇ ਕਿਹਾ ਕਿ ਪਾਰਟੀ ਦੇ ਕੁਝ ਗੁਮਰਾਹ ਹੋਏ ਨੇਤਾਵਾਂ ਵੱਲੋਂ ਬਠਿੰਡਾ ‘ਚ ਕਰਵਾਈ ਜਾ ਰਹੀ ਕਥਿਤ ‘ਆਪ ਕਨਵੈਨਸ਼ਨ’ ਆਰ. ਐੱਸ. ਐੱਸ., ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਹੈ। ਚੀਮਾ ਨੇ ਇਹ ਵੀ ਕਿਹਾ ਕਿ ਖਹਿਰੇ ਵੱਲੋਂ ਇਸ ਕਨਵੈਨਸ਼ਨ ‘ਚ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਨਾਮ ਦਾ ਗਲਤ ਅਤੇ ਅਨੈਤਿਕ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਨਾਮ ਅਤੇ ਫੋਟੋਆਂ ਪੋਸਟਰ ‘ਤੇ ਲਾ ਕੇ ਉਸ ਦਾ ਗਲਤ ਇਸਤਮਾਲ ਕੀਤਾ ਜਾ ਰਿਹਾ ਹੈ।
ਚੀਮਾ ਨੇ ਦੋਸ਼ ਲਗਾਇਆ ਗਿਆ ਕਿ ਇਹ ਕਨਵੈਨਸ਼ਨ ਪੰਜਾਬ ਦੇ ਦਲਿਤ ਅਤੇ ਦੱਬੇ-ਕੁਚਲੇ ਸਮਾਜ ਖਿਲਾਫ ਹੈ। ਉਹਨਾ ਨੇ ਕਿਹਾ ਕਿ ਬੈਂਸ ਭਰਾ ਆਮ ਆਦਮੀ ਪਾਰਟੀ ਨੂੰ ਤੋੜਨ ‘ਚ ਲੱਗੇ ਹੋਏ ਹਨ। ਚੀਮਾ ਨੇ ਕਿਹਾ ਕਿ ਉਹ ਅਤੇ ਸਮੁੱਚੀ ਪਾਰਟੀ ਇਸ ਕਨਵੈਨਸ਼ਨ ਦਾ ਜ਼ੋਰਦਾਰ ਸਵਾਗਤ ਕਰਦੀ ਜੇਕਰ ਖਹਿਰਾ ਇਹ ਮੌਕਾਪ੍ਰਸਤੀ ਦੀ ਬਜਾਏ ਪੰਜਾਬ ਦੇ ਦਲਿਤਾਂ, ਕਿਸਾਨਾਂ, ਬੇਰੁਜ਼ਗਾਰਾਂ, ਮਹਿੰਗਾਈ, ਭ੍ਰਿਸ਼ਟਾਚਾਰ, ਮਾਫੀਆ ਰਾਜ ਅਤੇ ਨਸ਼ਿਆਂ ਦੇ ਨਾਲ ਮਰ ਰਹੇ ਨੌਜਵਾਨਾਂ ਵਰਗੇ ਮੁੱਦਿਆਂ ‘ਤੇ ਆਧਾਰਿਤ ਹੁੰਦੀ।

Facebook Comments
Facebook Comment