• 2:06 am
Go Back

ਚੇਮਸਫੋਰਡ: ਭਾਰਤੀ ਕ੍ਰਿਕੇਟ ਟੀਮ ਦੇ 4 ਬੱਲੇਬਾਜ਼ਾਂ ਓਪਨਰ ਮੁਰਲੀ ਵਿਜੇ (53), ਕਪਤਾਨ ਵਿਰਾਟ ਕੋਹਲੀ (68), ਲੋਕੇਸ਼ ਰਾਹੁਲ (58) ਤੇ ਦਿਨੇਸ਼ ਕਾਰਤਿਕ (ਅਜੇਤੂ 82) ਨੇ ਕਾਊਂਟੀ ਟੀਮ ਏਸੈਕਸ ਵਿਰੁੱਧ 3 ਦਿਨਾ ਅਭਿਆਸ ਮੈਚ ਦੇ ਪਹਿਲੇ ਦਿਨ ਸ਼ਾਨਦਾਰ ਖੇਡ ਨਾਲ ਭਾਰਤ ਨੂੰ ਸਟੰਪਸ ਤਕ 84 ਓਵਰਾਂ ਵਿਚ 6 ਵਿਕਟਾਂ ‘ਤੇ 322 ਦੌੜਾਂ ਦਾ ਸਕੋਰ ਤੱਕ ਪੁਚਾ ਦਿੱਤਾ। ਭਾਰਤ ਦੀ ਸ਼ੁਰੂਆਤ ਹਾਲਾਂਕਿ ਬੇਹੱਦ ਖਰਾਬ ਰਹੀ ਤੇ ਉਸ ਨੇ ਤੀਜੇ ਓਵਰ ਵਿਚ 5 ਦੌੜਾਂ ‘ਤੇ 2 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਉਹ ਵਾਪਸੀ ਕਰਨ ‘ਚ ਸਫਲ ਰਿਹਾ।

ਭਾਰਤੀ ਬੱਲੇਬਾਜ਼ਾਂ ਨੇ ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਇਸ ਇਕੌਲਤੇ ਅਭਿਆਸ ਮੈਚ ਵਿਚ ਚੰਗਾ ਬੱਲੇਬਾਜ਼ੀ ਅਭਿਆਸ ਕੀਤਾ। ਹਾਲਾਂਕਿ ਓਪਨਰ ਸ਼ਿਖਰ ਧਵਨ ਦਾ 0, ਚੇਤੇਸ਼ਵਰ ਪੁਜਾਰਾ ਦਾ 1 ਤੇ ਉਪ ਕਪਤਾਨ ਅਜਿੰਕਯ ਰਹਾਨੇ ਦਾ 17 ਦੌੜਾਂ ਬਣਾ ਕੇ ਆਊਟ ਹੋਣਾ ਥੋੜ੍ਹਾ ਚਿੰਤਾ ਦੀ ਗੱਲ ਰਹੀ, ਕਿਉਂਕਿ ਇਹ ਚੋਟੀ ਕ੍ਰਮ ਦੇ ਬੱਲੇਬਾਜ਼ ਹਨ ਤੇ ਇਨ੍ਹਾਂ ਦਾ ਪਹਿਲੇ ਟੈਸਟ ਵਿਚ ਖੇਡਣਾ ਤੈਅ ਹੈ।

ਭਾਰਤੀ ਕਪਤਾਨ ਵਿਰਾਟ ਨੇ ਇਸ ਮੈਚ ਵਿਚ ਟਾਸ ਜਿੱਤਦੇ ਹੀ ਬੱਲੇਬਾਜ਼ੀ ਅਭਿਆਸ ਦੇ ਟੀਚੇ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਖੱਬੇ ਹੱਥ ਦਾ ਕ੍ਰਿਕਟਰ ਸ਼ਿਖਰ ਧਵਨ ਆਪਣੀ ਪਾਰੀ ਦੀ ਤੀਜੀ ਹੀ ਗੇਂਦ ‘ਤੇ ਬੋਲਡ ਹੋ ਗਿਆ। ਟੈਸਟ ਮਾਹਿਰ ਪੁਜਾਰਾ ਵੀ ਜ਼ਿਆਦਾ ਦੇਰ ਤਕ ਨਹੀਂ ਟਿਕ ਸਕਿਆ ਜਦਕਿ ਰਹਾਨੇ ਨੇ 47 ਗੇਂਦਾਂ ‘ਤੇ 2 ਚੌਕਿਆਂ ਦੀ ਮਦਦ ਨਾਲ 17 ਦੌੜਾਂ ਬਣਾਈਆਂ ਪਰ ਇਕ ਪਾਸੇ ਸੰਭਲ ਕੇ ਖੇਡ ਰਹੇ ਵਿਜੇ ਨੇ ਵਿਰਾਟ ਨਾਲ 90 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤੀ ਪਾਰੀ ਨੂੰ ਪਤਨ ਤੋਂ ਬਚਾਇਆ। ਭਾਰਤੀ ਕਪਤਾਨ ਵਿਰਾਟ ਨੇ 93 ਗੇਂਦਾਂ ‘ਤੇ 68 ਦੌੜਾਂ ਦੀ ਸ਼ਾਨਦਾਰ ਪਾਰੀ ਵਿਚ ਸ਼ਾਨਦਾਰ 12 ਚੌਕੇ ਲਾਏ।

Facebook Comments
Facebook Comment