• 2:01 pm
Go Back

ਲਾਸ ਏਂਜਲਸ: ਕੈਨੇਡਾ ਦੇ ਵੈਨਕੂਵਰ ਤੋਂ ਸਿਡਨੀ ਜਾ ਰਹੀ ਏਅਰ ਕੈਨੇਡਾ ਦੀ ਫਲਾਈਟ (ਬੋਇੰਗ 777-200) ਵੀਰਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਈ। ਉਡਾਣ ਭਰਨ ਤੋਂ ਦੋ ਘੰਟੇ ਬਾਅਦ ਹੀ ਖਰਾਬ ਮੌਸਮ ਦੇ ਚਲਦਿਆਂ ਜਹਾਜ਼ ਅਚਾਨਕ ਖਤਰਨਾਕ ਟਰਬਿਉਲੈਂਸ ‘ਚ ਫਸ ਗਿਆ। ਉਸ ਵੇਲੇ ਜਹਾਜ਼ ਅਮਰੀਕਾ ਦੇ ਹਵਾਈ ਟਾਪੂ ਦੇ ਉਪਰ 36 ਹਜ਼ਾਰ ਫੁੱਟ ਦੀ ਉਚਾਈ ‘ਤੇ ਸੀ ਜਿਸ ਤੋਂ ਬਾਅਦ ਜਹਾਜ਼ ਨੂੰ ਤੁਰੰਤ ਹੋਨੋਲੂਲੂ ਵੱਲ ਘੁਮਾਇਆ ਗਿਆ ਅਤੇ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ ਇਸ ਜਹਾਜ਼ ‘ਚ 269 ਯਾਤਰੀ ਸਮੇਤ 15 ਕ੍ਰਿਊ ਮੈਂਬਰ ਸਵਾਰ ਸਨ।

ਇਸ ਘਟਨਾ ‘ਚ ਤੇਜ ਝਟਕਿਆਂ ਕਾਰਨ 35 ਤੋਂ ਜ਼ਿਆਦਾ ਯਾਤਰੀਆਂ ਨੂੰ ਸਿਰ ਤੇ ਗਰਦਨ ਦੀਆਂ ਸੱਟਾਂ ਲੱਗੀਆਂ ਸਨ। ਹੋਨੋਲੂਲੂ ਹਵਾਈ ਅੱਡੇ ‘ਤੇ ਹੀ ਮੈਡੀਕਲ ਸਟਾਫ ਨੇ ਫਸਟ ਏਡ ਲੈਣ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਭੇਜ ਦਿੱਤਾ ਗਿਆ। ਉਥੇ ਬਾਕੀ ਯਾਤਰੀਆਂ ਨੂੰ ਜਹਾਜ਼ ‘ਚ ਸੁਰੱਖਿਅਤ ਬਾਹਰ ਕੱਢਿਆ ਗਿਆ।

ਮੀਡੀਆ ਰਿਪੋਰਟ ਮੁਤਾਬਕ ਜਹਾਜ਼ ਜਦੋਂ ਹਵਾਈ ਤੋਂ 2 ਘੰਟੇ ਪੱਛਮ ‘ਚ ਸੀ ਉਦੋਂ ਪ੍ਰਸ਼ਾਂਤ ਮਹਾਸਾਗਰ ਦੇ ਉਪਰ ਲੰਘਦੇ ਹੋਏ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ।ਹਾਲਾਤਾਂ ਨੂੰ ਦੇਖਦੇ ਹੋਏ ਜਹਾਜ਼ ਦੇ ਪਾਇਲਟ ਨੂੰ ਤੁਰੰਤ ਹੋਨੋਲੂਲੂ ‘ਚ ਐਮਰਜੰਸੀ ਲੈਂਡ ਕਰਵਾਉਣਾ ਪਿਆ।

Facebook Comments
Facebook Comment