• 8:20 am
Go Back

ਨਵੀਂ ਦਿੱਲੀ: ਤੁਸੀਂ ਆਪਣੇ ਕੱਪੜਿਆਂ ਨੂੰ ਰੋਜ਼ ਪ੍ਰੈਸ ਵੀ ਕਰਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੌਰਾਨ ਤੁਸੀਂ ਕਈ ਗਲਤੀਆਂ ਵੀ ਕਰ ਦਿੰਦੇ ਹੋ। ਅਜਿਹੇ ‘ਚ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਰਾਮ ਨਾਲ ਆਪਣੇ ਕੱਪੜਿਆਂ ਨੂੰ ਪ੍ਰੈਸ ਕਰ ਸਕਦੇ ਹੋ। ਇਸ ਨਾਲ ਤੁਹਾਡੇ ਕੱਪੜਿਆਂ ਦੀ ਚਮਕ ਵੀ ਬਣੀ ਰਹੇਗੀ ਅਤੇ ਉਹ ਖਰਾਬ ਵੀ ਨਹੀਂ ਹੋਣਗੇ।

-ਕੁਝ ਲੋਕ ਕੱਪੜੇ ਪ੍ਰੈਸ ਕਰਦੇ ਸਮੇਂ ਆਇਰਨ ਟੇਬਲ ‘ਤੇ ਕੱਪੜਾ ਨਹੀਂ ਰੱਖਦੇ ਪਰ ਤੁਹਾਡੀ ਇਸ ਗਲਤੀ ਕਾਰਨ ਕੱਪੜੇ ਖਰਾਬ ਹੋ ਜਾਂਦੇ ਹਨ ਅਤੇ ਠੀਕ ਤਰ੍ਹਾਂ ਨਾਲ ਪ੍ਰੈਸ ਵੀ ਨਹੀਂ ਹੁੰਦੇ। ਜਿੱਥੇ ਤੁਸੀਂ ਕੱਪੜੇ ਪ੍ਰੈਸ ਕਰਦੇ ਹੋ ਉਸ ਥਾਂ ਦਾ ਮੁਲਾਇਮ ਹੋਣ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਪ੍ਰੈਸ ਕਰਨ ਵਾਲੀ ਟੇਬਲ ‘ਤੇ ਹਮੇਸ਼ਾ ਮੋਟਾ ਕੰਬਲ ਵਿਛਾਓ। ਇਸ ਨਾਲ ਕੱਪੜੇ ‘ਤੇ ਲਕੀਰਾਂ ਵੀ ਨਹੀਂ ਪੈਣਗੀਆਂ।

-ਜਦੋਂ ਵੀ ਤੁਸੀਂ ਕੱਪੜੇ ਪ੍ਰੈਸ ਕਰੋ ਤਾਂ ਕੁਝ ਦੇਰ ਪਹਿਲਾਂ ਹੀ ਉਸ ‘ਤੇ ਪਾਣੀ ਦਾ ਛਿੜਕਾਅ ਕਰਕੇ ਛੱਡ ਦਿਓ। ਇਸ ਨਾਲ ਜ਼ਿਆਦਾ ਸੁੰਘੜੇ ਹੋਏ ਕੱਪੜੇ ਸਿੱਧੇ ਹੋ ਜਾਂਦੇ ਹਨ। ਤੁਸੀਂ ਚਾਹੋ ਤਾਂ ਅਜਿਹੀ ਪ੍ਰੈਸ ਵੀ ਲੈ ਸਕਦੀ ਹੋ, ਜਿਸ ‘ਚ ਪਾਣੀ ਭਰਨਾ ਪੈਂਦਾ ਹੈ। ਉਸ ਨਾਲ ਤੁਹਾਨੂੰ ਪਾਣੀ ਦਾ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

-ਜ਼ਰੂਰੀ ਨਹੀਂ ਹੈ ਕਿ ਹਰ ਕੱਪੜੇ ਇਕ ਹੀ ਤਰ੍ਹਾਂ ਦੀ ਹੀਟ ‘ਤੇ ਪ੍ਰੈਸ ਹੋ ਜਾਣ। ਹਰ ਕੱਪੜੇ ਨੂੰ ਵੱਖ-ਵੱਖ ਤਰ੍ਹਾਂ ਨਾਲ ਗਰਮਾਹਟ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜੋ ਕੱਪੜੇ ਨਾਜ਼ੁਕ ਧਾਗੇ ਨਾਲ ਬਣੇ ਹੁੰਦੇ ਹਨ ਉਨ੍ਹਾਂ ਨੂੰ ਲੋਅ ਟੈਂਪਰੇਚਰ ‘ਤੇ ਪ੍ਰੈਸ ਕਰੋ। ਇਸ ਤੋਂ ਇਲਾਵਾ ਜੋ ਕੱਪੜੇ ਥੋੜ੍ਹੇ ਸਖਤ ਹਨ ਉਨ੍ਹਾਂ ਨੂੰ ਹਾਈ ਟੈਂਪਰੇਚਰ ‘ਤੇ ਇਸਤਰੀ ਕਰੋ।

-ਕੱਪੜੇ ਪ੍ਰੈਸ ਕਰਨ ਤੋਂ ਪਹਿਲਾਂ ਤੁਸੀਂ ਉਸ ਦੀ ਸਫਾਈ ਕਰਨਾ ਜ਼ਰੂਰੀ ਨਹੀਂ ਸਮਝਦੇ ਪਰ ਇਸ ਨਾਲ ਕੱਪੜਿਆਂ ‘ਤੇ ਦਾਗ ਪੈ ਸਕਦੇ ਹਨ। ਇਸ ਲਈ ਕੱਪੜੇ ਪ੍ਰੈਸ ਕਰਨ ਤੋਂ ਪਹਿਲਾਂ ਅਤੇ ਬਾਅਦ ‘ਚ ਆਇਰਨ ਬਾਕਸ ਨੂੰ ਸਾਫ ਕਰ ਲਓ।

-ਜੇ ਤੁਸੀਂ ਜ਼ਿਆਦਾ ਕੱਪੜਿਆਂ ਨੂੰ ਪ੍ਰੈਸ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਕਰਕੇ ਪ੍ਰੈਸ ਕਰੋ। ਪਹਿਲਾਂ ਥੋੜ੍ਹੇ ਕੱਪੜਿਆਂ ਨੂੰ ਪ੍ਰੈਸ ਕਰੋ ਅਤੇ ਫਿਰ ਕੁਝ ਦੇਰ ਬਾਅਦ ਆ ਕੇ ਦੂਜੇ ਕੱਪੜਿਆਂ ਨੂੰ ਪ੍ਰੈਸ ਕਰੋ ਇਸ ਨਾਲ ਤੁਸੀਂ ਸਾਰੇ ਕੱਪੜਿਆਂ ਨੂੰ ਆਸਾਨੀ ਨਾਲ ਸੈੱਟ ਕਰ ਸਕਦੇ ਹੋ।

Facebook Comments
Facebook Comment