• 8:34 am
Go Back

ਅੱਜ ਅਸੀਂ ਤੁਹਾਨੂੰ ਕੱਦੂ ਦੇ ਜੂਸ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਐਂਟੀਆਕਸੀਡੈਂਟਸ,ਵਿਟਾਮਿਨ, ਬੀਟਾ ਕੈਰੋਟੀਨ, ਪੋਟਾਸ਼ੀਅਮ, ਬਲੱਡ ਪ੍ਰੈਸ਼ਰ ਤਕ ਦੀਆਂ ਸਮੱਸਿਆ ਨੂੰ ਦੂਰ ਕਰਦਾ ਹੈ। ਤਾਂ ਚਲੋਂ ਜਾਣਦੇ ਹਾਂ ਕੱਦੂ ਦੇ ਜੂਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਦੇ ਹਨ।
ਕੱਦੂ ਦਾ ਜੂਸ ਬਣਾਉਣ ਦਾ ਤਰੀਕਾ
ਇਸ ਦਾ ਜੂਸ ਬਣਾਉਣ ਲਈ 1/4 ਕੱਪ ਕੱਦੂ, 1/4 ਕੱਪ ਆਲੂ ਅਤੇ 1/2 ਕੱਪ ਗਾਜਰ ਦਾ ਵੱਖ-ਵੱਖ ਰਸ ਕੱਢ ਲਓ। ਫਿਰ ਤਿਆਰ ਕੀਤੇ ਹੋਏ ਤਿੰਨਾ ਜੂਸਾਂ ਅਤੇ 3 ਚੱਮਚ ਐਵੋਕਾਡੋ ਨੂੰ 1/4 ਕੱਪ ਦੁੱਧ ‘ਚ ਮਿਕਸ ਕਰ ਲਓ। ਫਿਰ ਇਸ ਨੂੰ ਠੰਡਾ ਹੋਣ ਲਈ 30 ਮਿੰਟ ਲਈ ਫਰਿੱਜ ‘ਚ ਰੱਖ ਦਿਓ। ਇਸ ਤੋਂ ਬਾਅਦ ਇਸ ‘ਚ ਪੁਦੀਨੇ ਦੇ ਰਸ ਦੀਆਂ ਕੁਝ ਪੱਤੀਆਂ ਪਾ ਕੇ ਪੀਓ।
ਕੱਦੂ ਦਾ ਜੂਸ ਪੀਣ ਦੇ ਫਾਇਦੇ
1. ਲੀਵਰ ‘ਚ ਗਾਲ ਬਲੈਡਰ ਜਾਂ ਕਿਡਨੀ ‘ਚ ਪੱਥਰੀ ਦੀ ਸਮੱਸਿਆ ਹੋਣ ‘ਤੇ 10 ਦਿਨ ਇਸ ਦੇ ਜੂਸ ਦੀ ਵਰਤੋਂ ਕਰੋ। ਤੁਹਾਡੀਆਂ ਦੋਹੇਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
2. ਇਸ ਜੂਸ ਦੀ ਵਰਤੋਂ ਨਾ ਸਿਰਫ ਧਮਨੀਆਂ ਨੂੰ ਡਿਟੌਕਸ ਕਰਦਾ ਹੈ ਸਗੋਂ ਇਹ ਧਮਨੀਆਂ ਦੀਆਂ ਦੀਵਾਰਾਂ ਨੂੰ ਸਖਤ ਹੋਣ ਤੋਂ ਵੀ ਰੋਕਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦੇ ਖਤਰੇ ਤੋਂ ਬਚੇ ਰਹਿੰਦੇ ਹੋ।
3. ਕੱਦੂ ਦੇ ਜੂਸ ‘ਚ ਮੌਜੂਦ ਪੈਕਟਿਨ ਅਤੇ ਫਾਇਟੋਸਟੇਰੋਲ ਨਾਮ ਦੇ ਤੱਤ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਕੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ‘ਚ ਮਦਦ ਕਰਦੇ ਹਨ।
4. ਗਰਭਵਤੀ ਔਰਤਾਂ ਨੂੰ ਅਕਸਰ ਪ੍ਰੈਗਨੇਂਸੀ ਪੀਰੀਅਰਡ ਦੌਰਾਨ ਸਿਕਨੈੱਸ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਇਸ ਜੂਸ ਦੀ ਵਰਤੋਂ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਉਂਝ ਵੀ ਇਸ ਜੂਸ ਦੀ ਵਰਤੋਂ ਗਰਭਵਤੀ ਔਰਤਾਂ ਲਈ ਚੰਗੀ ਹੁੰਦਾ ਹੈ।
5. ਕੱਦੂ ਦੇ ਜੂਸ ਦੀ ਵਰਤੋਂ ਕਿਡਨੀ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਯੁਰਿਨ ਦੇ ਰਸਤੇ ਬਾਹਰ ਕੱਢਦਾ ਹੈ। ਇਸ ਨਾਲ ਪੇਟ ‘ਚ ਬਣਨ ਵਾਲੇ ਅਲਸਰ ਦਾ ਖਤਰਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
6. ਕੱਦੂ ਦਾ ਜੂਸ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਦਿਮਾਗ ਦੀਆਂ ਤੰਤਰਕਾਵਾਂ ਨੂੰ ਸ਼ਾਂਤ ਕਰਨ ਅਤੇ ਨੀਂਦ ਨੂੰ ਦੂਰ ਕਰਨ ਲਈ ਕੱਦੂ ‘ਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ।
7. ਇਕ ਗਲਾਸ ਕੱਦੂ ਦੇ ਜੂਸ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਬਾਹਰੀ ਗਰਮੀ ਦੇ ਨਾਲ ਸਰੀਰ ਦੇ ਅੰਦਰ ਹੋਣ ਵਾਲੀ ਗਰਮੀ ਤੋਂ ਵੀ ਆਰਾਮ ਮਿਲਦਾ ਹੈ।
8. ਇਸ ਜੂਸ ‘ਚ ਵਿਟਾਮਿਨ ਸੀ, ਐਂਟੀਆਕਸੀਡੈਂਟ, ਬੀਟਾ ਕੈਰੋਟੀਨ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਗੁਣ ਮੌਜੂਦ ਹੁੰਦੇ ਹਨ। ਅਜਿਹੇ ‘ਚ ਇਸ ਜੂਸ ਦੀ ਵਰਤੋਂ ਇਮਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰਦਾ ਹੈ।

Facebook Comments
Facebook Comment