• 9:11 am
Go Back

ਲਖਨਊ- ਬਸਪਾ ਮੁਖੀ ਮਾਇਆਵਤੀ ਨੇ ਅੱਜ ਦੋਸ਼ ਲਾਇਆ ਕਿ ਹਿੰਦੂਤਵ ਤਾਕਤਾਂ ਸਰਕਾਰੀ ਸ਼ਹਿ ਅਤੇ ਸਰਪ੍ਰਸਤੀ ਕਾਰਨ ਧਾਰਮਿਕ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਜਾਤੀਵਾਦੀ ਹਿੰਸਾ ਦਾ ਸ਼ਿਕਾਰ ਬਣਾ ਰਹੀਆਂ ਹਨ। ਬਸਪਾ ਨੇ ਇੱਥੇ ਬਿਆਨ ਜਾਰੀ ਕਰ ਕੇ ਕਿਹਾ ਕਿ ਮਾਇਆਵਤੀ ਦਾ ਇਹ ਦੋਸ਼ ਭਾਜਪਾ ਸ਼ਾਸਿਤ ਮਹਾਰਾਸ਼ਟਰ ਦੇ ਪੁਦੇ ਵਿਚ ਵਾਪਰੀ ਤਾਜ਼ਾ ਜਾਤੀਗਤ ਹਿੰਸਾ ਦੇ ਸਬੰਧ ਵਿਚ ਹੈ। ਇਸ ਮਾਮਲੇ ਵਿਚ ਸੈਂਕੜੇ ਲੋਕਾਂ ਵਿਰੁੱਧ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਇਆਵਤੀ ਨੇ ਇਸ ਗੰਭੀਰ ਵਿਸ਼ੇ ‘ਤੇ ਸੰਸਦ ਵਿਚ ਚਰਚਾ ਲਈ ਤਿਆਰ ਨਾ ਹੋਣ ‘ਤੇ ਸੱਤਾਧਾਰੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘ਕੱਟੜਪੰਥੀ ਭਗਵਾਂ ਹਿੰਦੂਤਵ ਸ਼ਕਤੀਆਂ ਸਰਕਾਰੀ ਸ਼ਹਿ ‘ਤੇ ਜ਼ੁਲਮ ਢਾਹ ਰਹੀਆਂ ਹਨ। ਅਜਿਹੀਆਂ ਘਟਨਾਵਾਂ ਜ਼ਰੀਏ ਭਾਜਪਾ ਸਰਕਾਰ ਆਪਣੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਮੀਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੀ ਹੈ। ਮਾਇਆਵਤੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਲਿਤਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ ਜਦਕਿ ਮੋਦੀ ਸਰਕਾਰ ਇਸ ਸਬੰਧ ਵਿਚ ਜ਼ਿੰਮੇਵਾਰੀ ਤੈਅ ਕਰਨ ਅਤੇ ਦੇਸ਼ ਨੂੰ ਭਰੋਸਾ ਦੇਣ ਵਿਚ ਅਸਫਲ ਰਹੀ ਹੈ।

Facebook Comments
Facebook Comment