• 8:41 am
Go Back

ਫ਼ਰੀਦਕੋਟ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਪੜਤਾਲ ਵਿਸ਼ੇਸ ਜਾਂਚ ਟੀਮ (ਐਸਆਈਟੀ) ਵੱਲੋਂ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਜਦੋਂ ਨਾਭਾ ਜੇਲ੍ਹ ਅੰਦਰ ਬੇਅਦਬੀਆਂ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਤਾਂ ਐਸਆਈਟੀ ਵੱਲੋਂ ਜਾਂਚ ਪ੍ਰਭਾਵਿਤ ਹੋਣ ਦੀ ਗੱਲ ਕਹੀ ਗਈ ਸੀ। ਜਿਸ ਨੇ ਕਈ ਵੱਡੇ ਸਵਾਲ ਪੈਦਾ ਕੀਤੇ ਸਨ। ਕਿਹਾ ਜਾ ਰਿਹਾ ਸੀ ਕਿ ਮੁੱਖ ਮੁਲਜ਼ਮ ਦਾ ਕਤਲ ਹੋ ਗਿਆ ਹੈ ਤੇ ਹੁਣ ਇਹ ਜਾਂਚ ਠੰਡੇ ਬਸਤੇ ਪੈ ਜਾਵੇਗੀ।ਪਰ ਇਸ ਦੇ ਉਲਟ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਸੀ ਕਿ ਜੋ ਮਰਜੀ ਹੋ ਜਾਵੇ ਇਨ੍ਹਾਂ ਮਾਮਲਿਆਂ ਦੇ ਅਸਲ ਦੋਸ਼ੀਆਂ ਨੂੰ ਕਨੂੰਨ ਅਨੁਸਾਰ ਸਜ਼ਾਵਾਂ ਦਵਾਈਆਂ ਜਾਣਗੀਆਂ। ਪਰ ਲੋਕਾਂ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ‘ਤੇ ਯਕੀਨ ਨਹੀਂ ਆ ਰਿਹਾ ਸੀ। ਇਨ੍ਹਾਂ ਸ਼ੰਕਿਆਂ ਨੂੰ ਦੂਰ ਕਰਨ ਅਤੇ ਜ਼ਮੀਨੀ ਸੱਚਾਈ ਜਾਣਨ ਲਈ ਕਿ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਹੁਣ ਐਸਆਈਟੀ ਦਫਤਰ ਅੰਦਰ ਕਿਹੋ ਜਿਹੇ ਹਾਲਾਤ ਹਨ ਤੇ ਇਸ ਕਤਲ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਹੈ, ਇਹ ਜਾਣਨ ਲਈ ਸਾਡੇ ਪੱਤਰਕਾਰ ਗੁਰਜੀਤ ਸਿੰਘ ਰੁਮਾਣਾ ਨੇ ਇੱਥੋਂ ਦੇ ਐਸਆਈਟੀ ਦਫਤਰ ‘ਚ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਗੁਰਜੀਤ ਰੁਮਾਣਾ ਦਾ ਕਹਿਣਾ ਹੈ ਕਿ ਐਸਆਈਟੀ ਦਫਤਰ ‘ਚ ਸਾਰੇ ਮੁਲਾਜ਼ਮਾਂ ਵੱਲੋਂ ਆਪਣਾ ਰੋਜਾਨਾ ਦਾ ਕੰਮ-ਕਾਜ ਉਸੇ ਤਰ੍ਹਾਂ ਪਹਿਲਾਂ ਵਾਂਗ ਹੀ ਕੀਤਾ ਜਾ ਰਿਹਾ ਹੈ, ਤੇ ਕਿਤੇ ਕੋਈ ਇਹੋ ਜਿਹੇ ਸੰਕੇਤ ਨਹੀਂ ਮਿਲਦੇ ਕਿ ਬਿੱਟੂ ਦੇ ਕਤਲ ਨਾਲ ਐਸਆਈਟੀ ਜਾਂਚ ਠੰਡੇ ਬਸਤੇ ਪੈ ਗਈ ਹੈ।

ਕਿਹੋ ਜਿਹੇ ਹਨ ਐਸਆਈਟੀ ਦਫਤਰ ਦੇ ਹਾਲਾਤ ਤੇ ਕੀ ਹੈ ਜ਼ਮੀਨੀ ਸੱਚਾਈ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਬੱਸ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Facebook Comments
Facebook Comment