• 8:19 am
Go Back

ਚੰਡੀਗੜ:ਕੈਪਟਨ ਸਰਕਾਰ ਵੱਲੋਂ ਕਿਸਾਨਾ ਦਾ ਕਰਜ਼ਾ ਮੁਅਾਫ ਕਰਨ ਸਬੰਧੀ ਸ਼ੁਰੂ ਕੀਤੀ ਕਰਜ਼ਾ ਵੰਡ ਕਿਸਾਨ ਸਕੀਮ ਤਹਿਤ ਅੱਜ ਸੂਬੇ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨਾਭਾ ਹਲਕੇ ਦੇ 1022 ਦੇ ਕਰੀਬ ੳੁਨਾਂ ਕਿਸਾਨਾਂ ਨੂੰ ਚੈੱਕ ਤਕਸੀਮ ਕਰਨਗੇ ਜਿਨਾਂ ਨੇ ਕੋਅਪਰੇਟਿਵ ਬੈਂਕਾਂ ਤੋਂ ਕਰਜ਼ਾ ਲਿਅਾ ਹੋਇਅਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਅਾ ਕਿ ਕਿਸਾਨਾ ਨੂੰ ਇਹ ਚੈੱਕ 29 ਮਈ ਨੂੰ ਸਵੇਰੇ 10 ਵਜੇ ਪੰਜਾਬ ਫਾਰਮ ਪਟਿਅਾਲਾ ਰੋਡ ,ਨਾਭਾ ਵਿਖੇ ਇਕ ਸਮਾਰੋਹ ਦੌਰਾਨ ਤਕਸੀਮ ਕੀਤੇ ਜਾਣਗੇ। ੳੁਨਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਕਿਸਾਨਾਂ ਦੀ ਅਾਰਥਿਕ ਹਾਲਤ ਨੂੰ ਸੁਧਾਰਨ ਵਾਸਤੇ ਛੋਟੀ ਕਿਸਾਨੀ ਦੇ 2 ਲੱਖ ਤੱਕ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਹਨ ਜੋ ਪੂਰੇ ਦੇਸ਼ ਚ ਇੱਕ ਮਿਸਾਲ ਹੈ। ੳੁਨਾਂ ਕਿਹਾ ਕਿ ਜੇ ਬਾਦਲ ਸਰਕਾਰ ਅਾਪਣੇ ਦਸ ਸਾਲਾਂ ਦੇ ਕਾਰਜਕਾਲ ਚ ਕਿਸਾਨਾਂ ਦੇ 2ਲੱਖ ਤੱਕ ਦੇ ਵੀ ਕਰਜ਼ੇ ਮਾਫ ਕਰ ਦਿੰਦੀ ਤਾਂ ਅੱਜ ਦੇਸ਼ ਦਾ ਅੰਨਦਾਤਾ ਕਹਾੳੁਣ ਵਾਲਾ ਪੰਜਾਬੀ ਕਿਸਾਨ ਖੁਸ਼ਹਾਲ ਹੁੰਦਾ। ਕੈਬਨਿਟ ਮੰਤਰੀ ਧਰਮਸੋਤ ਨੇ ਨਾਲ ਹੀ ਕਿਹਾ ਕਿ ਪਰ ਅਫਸੋਸ ਹੈ ! ਕਿ ਬਾਦਲਾਂ ਨੇ ਅਜਿਹਾ ਨਹੀ ਕੀਤਾ। ਜਿਸ ਦਾ ਸਿੱਟਾ ਅੱਜ ਸਾਡੀ ਕਿਸਾਨੀ ਨੂੰ ਖੁਦਕਸ਼ੀਅਾਂ ਦੇ ਰੂਪ ਚ ਭੁਗਤਨਾ ਪੈ ਰਿਹਾ ਹੈ। ੳੁਨਾਂ ਕਿਸਾਨਾਂ ਦੀ ਮਾੜੀ ਮਾਲੀ ਹਾਲਤ ਨੂੰ ਲੈ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਅਾ ਤੇ ਸਵਾਲ ਕੀਤਾ ਕਿ ‘ ਮਨ ਕੀ ਬਾਤ ‘ਕਰਨ ਵਾਲੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਢੇਡ ਅਰਬ ਤੋਂ ਵੱਧ ਲੋਕਾਂ ਦਾ ਭੇਟ ਭਰਨ ਵਾਲੇ ਅੰਨਦਾਤਾ ਦੀ ਮਨ ਕੀ ਬਾਤ ਸੁਨਣ ਦਾ ਹੀਅਾ ਕਦੇ ਕਿੳੁਂ ਨਹੀ ਕੀਤਾ ? ਧਰਮਸੋਤ ਨੇ ਕਿਹਾ ਕਿ ਅਕਾਲੀ ਭਾਜਪਾ ਅਾਗੂਅਾਂ ਨੂੰ ਅਾਪਣੇ ਅੰਦਰ ਝਾਤ ਮਾਰ ਕਿ ਵੇਖਣਾ ਚਾਹੀਦਾ ਹੈ ਕਿ ੳੁਨਾਂ ਕਿਸਾਨਾਂ ਲਈ ਹੁਣ ਤੱਕ ਕੀ ਕੀਤਾ ਹੈ।

Facebook Comments
Facebook Comment