• 1:14 pm
Go Back

ਅੰਮ੍ਰਿਤਸਰ : ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਆਪਣੀਆਂ ਚੋਣ ਗਤੀਵਿਧੀਆਂ ਤੇਜ ਕਰ ਦਿੱਤੀਆਂ ਨੇ। ਇਸੇ ਮਹੌਲ ‘ਚ ਹਰ ਸਿਆਸੀ ਆਗੂ ਵੱਲੋਂ  ਆਪਣੇ ਵਿਰੋਧੀਆਂ ‘ਤੇ ਵੀ ਖੂਬ ਬਿਆਨਬਾਜੀਆਂ ਕੀਤੀਆਂ ਜਾ ਰਹੀਆ ਨੇ। ਹੁਣ ਇਸ ਸਿਆਸੀ ਬਿਆਨਬਾਜੀ ਦੇ ਮਹੌਲ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਬਾਦਲ ਵੀ ਪਿੱਛੇ ਨਹੀਂ ਰਹੀ। ਉਨ੍ਹਾਂ ਨੇ ਆਪਣੇ ਨਿੱਜੀ ਟਵੀਟਰ ਅਕਾਉਂਟ ਰਾਹੀਂ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਖੂਬ ਤੰਜ ਕਸੇ। ਦਰਅਸਲ ਬੀਤੇ ਦਿਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਜੱਲ੍ਹਿਆਂਵਾਲੇ ਬਾਗ਼ ‘ਚ ਖ਼ੂਨੀ ਸਾਕੇ ਦੇ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਪਹੁੰਚੇ ਸਨ।

ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ, ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਅਟੈਕ ਕਰਵਾਇਆ ਸੀ ਤੇ ਰਾਹੁਲ ਗਾਂਧੀ ਨੂੰ ਵੀ ਮੁਆਫ਼ੀ ਚਾਹੀਦੀ ਐ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵਿਟ ਰਾਹੀ ਜਵਾਬ ਦਿੰਦੇ ਹੋਏ ਹਰਸਿਮਰਤ ਦੇ ਪੇਕੇ ਪਰਿਵਾਰ ‘ਤੇ ਜੱਲ੍ਹਿਆਂਵਾਲੇ ਬਾਗ਼ ‘ਚ ਵਾਪਰੇ ਖੂਨੀ ਸਾਕੇ ਦੇ ਮੁੱਖ ਦੋਸ਼ੀ ਜਰਨਲ ਡਾਇਰ ਦੀ ਮਹਿਮਾਨ ਨਿਵਾਜ਼ੀ ਕਰਨ ਦੇ ਦੋਸ਼ ਲਾਏ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਤੋਂ ਇਹ ਸਾਵਲ ਵੀ ਪੁੱਛਿਆ ਕਿ, ‘ਕੀ ਤੁਹਾਡੇ ਪਤੀ ਸੁਖਬੀਰ ਬਾਦਲ ਜਾਂ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਤੁਹਾਡੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਲਈ ਮੁਆਫ਼ੀ ਮੰਗੀ ਹੈ, ਜਿਸ ਨੇ ਜੱਲ੍ਹਿਆਲਾ ਬਾਗ਼ ‘ਚ ਹੋਏ ਕਤਲੇਆਮ ਵਾਲੀ ਸ਼ਾਮ ਜਨਰਲ ਡਾਇਰ ਨੂੰ ਰਾਤ ਦਾ ਸ਼ਾਨਦਾਰ ਭੋਜਨ ਕਰਵਾਇਆ ਸੀ।ਬਾਅਦ ‘ਚ ਅੰਗਰੇਜ਼ਾਂ ਨੇ ਇਸੇ ਵਫ਼ਾਦਾਰੀ ਦਾ ਇਨਾਮ ਵਜੋਂ ਉਨ੍ਹਾਂ ਨੂੰ ਨਾਈਟਹੁੱਡ ਦਾ ਖ਼ਿਤਾਬ ਦਿੱਤਾ ਸੀ।”

 

Facebook Comments
Facebook Comment