• 9:53 am
Go Back

ਚੰਡੀਗੜ੍ਹ:(ਦਰਸ਼ਨ ਸਿੰਘ ਖੋਖਰ): ਯੂਨਾਈਟਡ ਅਕਾਲੀ ਦਲ ਦੇ ਸਕੱਤਰ ਜਨਰਲ ਚੰਨਣ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਗਾਇਆ ਹੈ ਕਿ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਾਹਮਣੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਕਿਰਕਰੀ ਕਰਵਾਈ ਹੈ। ਗਲੋਬਲ ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਅਮਨ ਸ਼ਾਂਤੀ ਹੈ।ਕੈਪਟਨ ਨੇ ਟਰੂਡੋ ਨਾਲ ਮੁਲਾਕਾਤ ਦੌਰਾਨ ਖਾੜਕੂਵਾਦ ਦਾ ਮੁੱਦਾ ਚੁੱਕ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਕੈਪਟਨ ਨੂੰ ਅਜਿਹੇ ਬੇਲੋੜੇ ਮੁੱਦੇ ਚੁੱਕਣ ਦੀ ਬਜਾਇ ਪੰਜਾਬ ਨੂੰ ਮਾਫੀਆ ਰਾਜ ਤੋਂ ਮੁਕਤ ਕਰਵਾਵੇ ਅਤੇ ਕੀਤੇ ਚੋਣ ਵਾਅਦਿਆਂ ਮੁਤਾਬਕ ਪੰਜਾਬ ਦੇ ਵਿਕਾਸ ਬਾਰੇ ਸੋਚੇ।

Facebook Comments
Facebook Comment