Go Back

ਲੁਧਿਆਣਾ ਚ ਹੋਈ ਸ਼ੁਰੂਆਤ

ਲੁਧਿਆਣਾ : ਜੋ ਕਿਹਾ, ਨਾ ਕੀਤਾ ਨਾ ਕਰਾਇਆ, ਕੈਪਟਨ ਸਮਾਰਟ ਫੋਨ ਲੈ ਕੇ ਆਇਆ। ਇਹ ਕਹਿਣਾ ਹੈ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦਾ।

ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਨੌਜਵਾਨਾਂ ਨਾਲ ਕਈ ਵਾਅਦੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸੀ ਹਰ ਨੌਜਵਾਨ ਨੂੰ ਇੱਕ ਸਮਾਰਟ ਫੋਨ ਦੇਣ ਦਾ ਵਾਅਦਾ। ਪਰ ਸਰਕਾਰ ਬਣਨ ਤੋਂ ਕਰੀਬ ਡੇਢ ਸਾਲ ਬਾਅਦ ਵੀ ਨੌਜਵਾਨਾਂ ਨੂੰ ਨਾ ਤਾਂ ਸਮਾਰਟ ਫੋਨ ਮਿਲੇ ਅਤੇ ਨਾ ਹੀ ਸਮਾਰਟ ਫੋਨ ਦੇਣ ਦੀ ਕੋਈ ਗੱਲ ਕੀਤੀ ਜਾ ਰਹੀ ਹੈ। ਇਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਨਕਲੀ ਸਮਾਰਟ ਫੋਨ ਵੰਡੇ ਗਏ। ‘ਆਪ’ ਆਗੂਆਂ ਮੁਤਾਬਕ ਕੈਪਟਨ ਸਰਕਾਰ ਨੇ ਝੂਠ ਬੋਲ ਕੇ ਸੱਤਾ ’ਤੇ ਕਬਜ਼ਾ ਕੀਤਾ ਹੈ ਅਤੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਨੌਜਵਾਨ ਆਪਣੇ ਸਮਾਰਟ ਫੋਨ ਉਡੀਕ ਰਹੇ ਨੇ, ਪਰ ਮੁੱਖ ਮੰਤਰੀ ਆਪਣੇ ਵਿਦੇਸ਼ੀ ਟੂਰਾਂ ਵਿੱਚ ਬਿਜੀ ਹਨ।

ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਦਾਅਵਾ ਕਰ ਚੁੱਕੇ ਨੇ, ਪਰ ਇਸ ਦੇ ਬਾਵਜੂਦ ਵੀ ਨੌਜਵਾਨਾਂ ਦੇ ਹੱਥਾਂ ਵਿੱਚ ਸਮਾਰਟ ਫੋਨ ਦੀ ਬਜਾਇ ਸਿਰਫ ਨਿਰਾਸ਼ਾ ਹੀ ਆਈ ਹੈ, ਲਿਹਾਜ਼ਾ ਕਿਤੇ ਨਾ ਕਿਤੇ ਕੈਪਟਨ ਸਰਕਾਰ ਫੋਨ ਦੇਣ ਦੇ ਵਾਅਦੇ ਤੇ ਪੁੱਠੀ ਫਸਦੀ ਨਜ਼ਰ ਆ ਰਹੀ ਹੈ।

Facebook Comments
Facebook Comment