• 1:30 pm
Go Back

ਚੰਡੀਗੜ੍ਹ: (ਦਰਸ਼ਨ ਸਿੰਘ ਖੋਖਰ) ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਕੀਲ ਅਮਰ ਸਿੰਘ ਚਹਿਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਸਟਿਨ ਟਰੂਡੋ ਦੀ ਮੁਲਾਕਾਤ ਬਾਰੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗਰਮ ਖਿਆਲੀਆਂ ‘ਤੇ ਜੋ ਬਿਆਨਬਾਜ਼ੀ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਕੇਂਦਰ ਦੀਆ ਖੂਫੀਆ ਏਜੰਸੀਆਂ ਸੀ ਕਠਪੁਤਲੀ ਬਣੇ ਹੋਏ ਹਨ।ਗਲੋਬਲ ਪੰਜਾਬ ਟੀਵੀ ਵਿਸ਼ੇਸ਼ ਗੱਲਬਾਤ ਦੌਰਾਨ ਅਮਰ ਸਿੰਘ ਚਹਿਲ ਨੇ ਕਿਹਾ ਕਿ ਪੰਜਾਬੀਆਂ ਨੇ ਜਿਸ ਹਿਸਾਬ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸਵਗਤ ਕੀਤਾ ਸੀ, ਉਸਦੇ ਉੱਲਟ ਜਾ ਕੇ ਕੈਪਟਨ ਨੇ ਮਹੌਲ ‘ਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਟਰੂਡੋ ਜਿਹੀ ਵੱਡੀ ਸਖਸ਼ੀਅਤ ਦੇ ਸਾਹਮਣੇ ਪੰਜਾਬੀਅਤ ਤੇ ਸਿੱਖੀ ਦੇ ਵਿਕਾਸ ਦੀ ਗੱਲ ਤਾਂ ਕੀਤੀ ਜਾ ਸਕਦੀ ਸੀ, ਪਰ ਵਿਨਾਸ਼ ਵਾਲੀਆਂ ਗੱਲਾਂ ਕਿਸੇ ਵੀ ਤਰ੍ਹਾਂ ਵਾਰਾ ਨਹੀਂ ਖਾਂਦੀਆ।ਚਹਿਲ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਤਾਂ ਸਿਆਸਤ ਦੀ ਸਮਝ ਹੈ ਤੇ ਨਾ ਇਹ ਸਮਝ ਹੈ ਕਿ ਪੰਜਾਬ ਦਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ।

Facebook Comments
Facebook Comment