• 12:40 pm
Go Back

ਓਟਾਵਾ: ਇੱਕ ਇਨਟਰਨਲ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਆਰਮਡ ਫੋਰਸ ਦੇ ਮੈਂਬਰ ਸਾਲ 2013 ਤੋਂ ਹੁਣ ਤੱਕ ਨਸਲਵਾਦੀ ਸਮੂਹਾਂ ਨਾਲ ਜੁੜੇ ਹੋਏ ਹਨ, ਜਿਸ ਨਾਲ ਮਿਲਟਰੀ ਦੀ ਛਵੀ ਖਰਾਬ ਹੋ ਰਹੀ ਹੈ। ਮਿਲਿਟ੍ਰੀ ਪੁਲਿਸ ਕ੍ਰਿਮਿਨਲ ਇੰਟੈਲੀਜੇਂਸ ਸੈਕਸ਼ਨ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਆਰਮਡ ਫੋਰਸ ਦੇ 16 ਮੈਂਬਰ ਇਨਾ ਨਫ਼ਰਤ ਸਮੂਹਾਂ ਨਾਲ ਜੁੜੇ ਹੋਏ ਸਨ। ਕੈਨੇਡਾ ਦੇ ਇਕ ਸਥਾਨਕ ਨਿਊਜ਼ ਚੈਨਲ ਮੁਤਾਬਕ ਇਨ੍ਹਾਂ ਗਰੁੱਪਾਂ ਦੇ ਨਾਮ ਹਨ – ਪਰਾਉਡ ਬੋਏਸ, ਐਟਮਵੈਫਨ ਡੀਵਿਜ਼ਨ, ਲਾ ਮੇਓਟੇ,ਹੈਮਰਸਕਿਨਸ ਨੇਸ਼ਨ, III%, ਅਤੇ ਸੋਲਜਰ ਆਫ ਐਡਿਨ।

ਨਵੰਬਰ 29,2018 ਦੇ ਦਸਤਾਵੇਜ਼ ਦੇ ਮੁਤਾਬਕ ਇਹ ਸਾਰੇ ਗਰੁੱਪ ਇਸਲਾਮ ਵਿਰੋਧੀ ਜਾਂ ਗੋਰਿਆਂ ਦੀ ਸਰਬਉਚਤਾ ਨੂੰ ਦਰਸਾਉਂਦੇ ਹਨ। ਮਿਲਿਟ੍ਰੀ ਨੇ ਇਹਨਾਂ ਮੈਂਬਰਾ ਦੇ ਖਿਲਾਫ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੋਂ ਕਿ ਜਨਤਕ ਤੌਰ ਤੇ ਇਹਨਾ ਨਸਲਵਾਦੀ ਸਮੂਹਾਂ ਨਾਲ ਜੁੜੇ ਹੋਏ ਹਨ।

ਮਿਲਿਟ੍ਰੀ ਪੁਲਸ ਇੰਟੈਲੀਜੈਂਸ ਸੈਕਸ਼ਨ ਇਸ ਸਮੱਸਿਆ ਨਾਲ ਸੰਬੰਧਿਤ ਸਾਰੀ ਜਾਣਕਾਰੀ ਅਤੇ ਨਤੀਜੇ ‘ਕੈਨੇਡੀਅਨ ਹਥਿਆਰਬੰਦ ਫੌਜਾ ਵਿਚ ਵਾਇਟ ਸਰਬਉਚਤਾ,ਨਫ਼ਰਤ ਸਮੂਹ ਅਤੇ ਜਾਤੀਵਾਦੀ’ ਨਾਮ ਦੀ ਰਿਪੋਰਟ ਵਿਚ ਦਰਜ ਕੀਤੇ ਸੀ।

ਇਸ ਦੇ ਮੁਤਾਬਕ ਬਹੁਤ ਸਾਰੇ ਜਾਤੀਵਾਦੀ ਸਮੂਹ ਅਰਧ ਸੈਨਿਕ ਬਲਾਂ ਵਾਲੇ ਹਨ ਜੋਂ ਕਿ ਹਥਿਆਰਾਂ ਦੀ ਟ੍ਰੇਨਿੰਗ ਅਤੇ ਦੂਜੇ ਅਭਿਆਸ ਵੀ ਕਰਵਾਉਂਦੇ ਸਨ। ਇਸ ਰਿਪੋਰਟ ਦੇ ਅਨੁਸਾਰ ਹਥਿਆਰਬੰਦ ਫੌਜ ਦੇ 16 ਮੈਂਬਰ ਨਫ਼ਰਤ ਸਮੂਹਾਂ ਨਾਲ ਜੁੜੇ ਸਨ ਅਤੇ 37 ਮੈਂਬਰ 2013 ਅਤੇ 2018 ਦੇ ਵਿਚਕਾਰ ਕਰਵਾਏ ਗਏ ਜਾਤੀਵਾਦੀ ਅਤੇ ਨਫ਼ਰਤ ਨੂੰ ਪ੍ਰੋਤਸਾਹਿਤ ਕਰਨ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ ਜੋਂ ਕਿ ਮਿਲਿਟ੍ਰੀ ਜਨਤਾ ਦਾ ਸਿਰਫ 0.1% ਹੀ ਦਰਸਾਉਂਦਾ ਹੈ।

ਕੈਨੇਡੀਅਨ ਐਂਟੀ ਹੇਟ ਨੈੱਟਵਰਕ ਦੇ ਚੇਅਰਮੈਨ ਬਰਨੀ ਫਰਬਰ ਨੇ ਕਿਹਾ ਕਿ ਉਹ ਪਰੇਸ਼ਾਨ ਸੀ ਕਿ ਆਰਮੀ ਇਸ ਗਿਣਤੀ ਨੂੰ ਸੰਕੇਤ ਦੀ ਤਰਾ ਨਹੀਂ ਲੈ ਰਹੀ ਹੈ , ਉਨ੍ਹਾਂ ਨੇ ਕਿਹਾ ਕਿ ਨਫ਼ਰਤ ਸਮੂਹ ਆਪਣੇ ਸਾਥੀਆ ਨੂੰ ਮਿਲਿਟ੍ਰੀ ਵਿਚ ਜਾਣ ਲਈ ਪ੍ਰੋਤਸਾਹਿਤ ਕਰਦੇ ਹਨ ਤਾਂ ਕਿ ਉਹ ਟ੍ਰੇਨਿੰਗ ਲੈ ਸਕਣ ਅਤੇ ਇਹਨਾਂ ਸਮੂਹਾਂ ਨਾਲ ਜੁੜੇ ਮੈਂਬਰਾ ਨੂੰ ਮਿਲਿਟ੍ਰੀ ਵਿਚ ਰੱਖਣਾ ਖਤਰਾ ਹੋ ਸਕਦਾ ਹੈ।

Facebook Comments
Facebook Comment