• 12:15 am
Go Back

ਬਰੈਂਪਟਨ: ਕੈਨੇਡਾ ਵਿਚ ਨਾਮੀ 2 ਰਾਈਡਿੰਗ ਸ਼ੇਅਰਿੰਗ ਕੰਪਨੀਆਂ ਨੂੰ ਆਪਣਾ ਕਾਰੋਬਾਰ ਕਰਨ ਦੀ ਪ੍ਰਵਾਨਗੀ ਮੁੜ ਤੋਂ ਮਿਲ ਗਈ ਹੈ। ਦੱਸ ਦਈਏ ਕਿ 27 ਜੂਨ ਨੂੰ ਹੋਈ ਕਾਊਂਸਲ ਦੀ ਮੀਟਿੰਗ ਤਹਿਤ ਇਹ ਅਧਿਕਾਰ ਇਹਨਾਂ ਰਾਈਡ ਸ਼ੇਅਰਿੰਗ ਕੰਪਨੀਆਂ ਨੂੰ ਦੇ ਦਿਤੇ ਗਏ ਹਨ। ਇਹ ਵੀ ਦੱਸਣਯੋਗ ਹੈ ਕਿ ਨਵੀਂ ਪਰਸਨਲ ਟਰਾਂਸਪੋਰਟੇਸ਼ਨ ਕੰਪਨੀ ਵਹੀਕਲ ਲਾਇਸੰਸ ਕੈਟੇਗਰੀ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਮੇਅਰ ਲਿੰਦਾ ਜੈਫਰੀ ਦਾ ਕਹਿਣਾ ਹੈ ਕਿ ਡਰਾਈਵਰਾਂ ਦਾ ਸਾਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਉਹਨਾਂ ਦਾ ਕ੍ਰਿਮਿਨਲ ਰਿਕਾਰਡ ਚੈਕ ਕਰਵਾਉਣ ਸਮੇਂ ਵੀ ਕਿਸੇ ਤਰਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਸਰਕਾਰ ਵੱਲੋਂ ਇਹ ਫੈਸਲਾ ਲੋਕਾਂ ਦੀ ਮੰਗ ਦੇ ਆਧਾਰ ਤੇ ਲਿਆ ਗਿਆ ਹੈ ਕਿਉਂ ਕਿ ਲੋਕਾਂ ਨੂੰ ਨੇੜੇ-ਤੇੜੇ ਜਾਣ ਸਮੇਂ ਟਰਾਂਸਪੋਰਟੇਸ਼ਨ ਦੇ ਸਾਧਨਾਂ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਾਰਨ ਸਰਕਾਰ ਨੇ ਇਹ ਸੁਵਿਧਾ ਮੁੜ ਤੋਂ ਚਾਲੂ ਕਰਨੀ ਪਈ ਹੈ।

Facebook Comments
Facebook Comment