• 12:34 pm
Go Back

ਟੋਰਾਂਟੋ: ਫੈਡਰਲ ਸਰਕਾਰ ਨੇ ਟੋਰਾਂਟੋ ਤੋਂ ਵਿੰਡਸਰ, ਓਨਟਾਰੀਓ ਲਈ ਪ੍ਰਸਤਾਵਿਤ ਹਾਈ ਸਪੀਡ ਟਰੇਨ ਕੌਰੀਡੋਰ ਵਾਸਤੇ ਓਨਟਾਰੀਓ ਫੰਡਾਂ ਨੂੰ ਹਾਲ ਦੀ ਘੜੀ ਰੋਕ ਰਿਹਾ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਕਹਿਣਾ ਹੈ ਕਿ ਇਸ ਨਾਲ ਇਸ ਪ੍ਰੋਜੈਕਟ ਹੀ ਲੀਹ ਤੋਂ ਲਹਿ ਜਾਵੇਗਾ।

ਪ੍ਰੋਵਿੰਸ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ 2019 ਦੇ ਬਜਟ ਵਿੱਚ ਇਹ ਕਿਹਾ ਗਿਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਮੌਜੂਦਾ ਰੇਲਗੱਡੀਆਂ ਦੀ ਸਪੀਡ ਵਧਾਉਣ ਲਈ ਤੇ ਸਰਵਿਸ ਦਾ ਪੱਧਰ ਮਿਆਰੀ ਬਣਾਉਣ ਲਈ ਨਵੇਂ ਰਾਹ ਲੱਭੇਗੀ। ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਆਖਿਆ ਕਿ ਸਰਕਾਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਇਸੇ ਲਈ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਹ ਬਹੁਕਰੋੜੀ ਡਾਲਰ ਵਾਲਾ ਪ੍ਰੋਜੈਕਟ ਪੈਸੇ ਦਾ ਸਹੀ ਮੁੱਲ ਮੋੜੇ।

ਹਾਈ ਸਪੀਡ ਟਰੇਨ ਬਾਰੇ ਇਹ ਫੈਸਲਾ ਟੋਰੀ ਸਰਕਾਰ ਦੇ ਪਹਿਲੇ ਬਜਟ ਵਿੱਚ ਹੀ ਨਜ਼ਰ ਆਇਆ ਹੈ। ਪਿਛਲੇ ਸਾਲ ਦੇ ਅੰਤ ਵਿੱਚ ਟੋਰੀਜ਼ ਨੇ ਇਸ ਪ੍ਰੋਜੈਕਟ ਦੇ ਵਾਤਾਵਰਣ ਸਬੰਧੀ ਜਾਇਜ਼ੇ ਲਈ ਕੋਸ਼ਿਸ਼ ਕੀਤੀ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਹੋਰ ਬਦਲ ਤਾਂ ਇੱਥੇ ਬਿਹਤਰ ਕੰਮ ਨਹੀਂ ਕਰਨਗੇ। ਇਸ ਵਿੱਚ ਵਾਇਆ ਰੇਲ ਸਰਵਿਸ ਵਿੱਚ ਵਾਧੇ, ਬੱਸ ਸੇਵਾ ਦੀ ਸਮਰੱਥਾ ਵਧਾਉਣ ਜਾਂ ਸੋਧੇ ਹੋਏ ਹਾਈਵੇਅ ਇਨਫਰਾਸਟ੍ਰਕਚਰ ਦੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਪਤਾ ਲਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।

Facebook Comments
Facebook Comment