• 12:17 am
Go Back

ਵਿਨੀਪੈਗ: ਕੈਨੇਡਾ ਵਿਚ ਗੈਂਗਵਾਰ ਦੀਆਂ ਘਟਨਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲ ਹੀ ਵਿਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਇਕ ਘਟਨਾ ਵਾਪਰੀ ਹੈ ਜਿਸ ਦੌਰਾਨ 3 ਵਿਅਕਤੀ ਜ਼ਖਮੀ ਹਾਲਤ ਵਿਚ ਬਰਾਮਦ ਕੀਤੇ ਗਏ ਹਨ ਜਿੰਨਾਂ ਵਿਚੋਂ ਇਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।ਗੈਂਗਵਾਰ ਦੀ ਇਹ ਘਟਨਾ ਨਾਈਟ ਕਲੱਬ ਦੇ ਚੌਰਾਹੇ ਨੇੜੇ ਪ੍ਰਿੰਸੇਜ਼ ਸਟਰੀਟ ਵਿਚ ਵਾਪਰੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿਸਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ। ਇਸ ਸਬੰਧ ਵਿਚ ਪੁਲਿਸ ਨੇ ਲੋਕਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ ਅਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿਤਾ ਹੈ

Facebook Comments
Facebook Comment